ਖਿਆਲਾ
khiaalaa/khiālā

تعریف

ਰਾਜ ਪਟਿਆਲਾ ਵਿੱਚ ਨਜਾਮਤ ਬਰਨਾਲਾ, ਥਾਣਾ ਮਾਨਸਾ ਦੇ ਖਿਆਲਾ ਨਾਉਂ ਦੇ ਤਿੰਨ ਪਿੰਡ, ਜਿਨ੍ਹਾਂ ਦੇ ਵਿਚਕਾਰ ਨੌਮੇ ਸਤਿਗੁਰੂ ਵਿਰਾਜੇ ਹਨ. ਗੁਰੂ ਸਾਹਿਬ ਨੇ ਇਸ ਥਾਂ ਹੁਕਮ ਦੇ ਕੇ ਇੱਕ ਖੂਹ ਅਤੇ ਵੜ ਦਾ ਬਿਰਛ ਲਗਵਾਇਆ, ਜੋ ਹੁਣ ਵਿਦ੍ਯਮਾਨ ਹਨ. ਰਿਆਸਤ ਪਟਿਆਲਾ ਵਲੋਂ ੧੫੦ ਘੁਮਾਉਂ ਜ਼ਮੀਨ ਗੁਰਦ੍ਵਾਰੇ ਦੇ ਨਾਉਂ ਹੈ. ਖਿਆਲਾਕਲਾਂ ਵਿੱਚ ਇੱਕ ਬ੍ਰਾਹਮਣ ਦੇ ਘਰ ਗੁਰੂ ਤੇਗਬਹਾਦੁਰ ਸਾਹਿਬ ਦਾ ਬਖ਼ਸ਼ਿਆ ਕਟੋਰਾ ਹੈ.#ਰੇਲਵੇ ਸਟੇਸ਼ਨ ਮਾਨਸਾ ਤੋਂ ਉੱਤਰ ਵੱਲ ਇਹ ਗੁਰਦ੍ਵਾਰਾ ਕਰੀਬ ਚਾਰ ਮੀਲ ਹੈ.
ماخذ: انسائیکلوپیڈیا