تعریف
ਦੇਖੋ, ਖਿੰਥੜ ਅਤੇ ਖਿੰਥਾ. "ਸੁਨ ਦੋਨਹੁ ਖਿੰਧਰੇ ਤਨ ਧਾਰੇ." (ਗੁਪ੍ਰਸੂ) "ਮਲੁ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ." (ਵਾਰ ਗਉ ੧. ਮਃ ੪)#ਪ੍ਰਾਚੀਨ ਗ੍ਯਾਨੀ ਦਸਦੇ ਹਨ ਕਿ ਮੁਗ਼ਲਰਾਜ ਸਮੇਂ ਸਿਆਹ ਰੰਗ ਦੇ ਚੋਲੇ ਪਿੰਡਾਂ ਵਿੱਚ ਪੰਚਾਇਤੀ ਧਰਮਸਾਲ ਵਿੱਚ ਰੱਖੇ ਹੁੰਦੇ ਸਨ. ਜੋ ਹਾਕਮ ਪਾਸ ਸ਼ਕਾਇਤ ਕਰਨਾ ਚਾਹੁੰਦਾ ਉਹ ਚੋਲਾ ਪਹਿਨਕੇ ਜਾਂਦਾ, ਜਿਸ ਤੋਂ ਹਾਕਿਮ ਉਸ ਦੇ ਲਿਬਾਸ ਤੋਂ ਹੀ ਭਾਵ ਸਮਝ ਲੈਂਦਾ. ਇਹ ਬਹੁਤਿਆਂ ਕਰਕੇ ਵਰਤੇ ਜਾਣ ਕਾਰਣ ਮੈਲੇ ਅਤੇ ਜੂੰਆਂ ਨਾਲ ਭਰੇ ਹੋਇਆ ਕਰਦੇ ਸਨ.#ਇਸ ਤੁੱਕ ਵਿੱਚ ਇਹ ਪ੍ਰਸੰਗ ਹੈ ਕਿ ਵਿਮੁਖ (ਬੇਮੁਖ) ਮਰਵਾਹੇ ਖਤ੍ਰੀਆਂ ਨੇ ਗੁਰੂ ਅਮਰਦਾਸ ਜੀ ਦੀ ਬਾਦਸ਼ਾਹ ਪਾਸ ਸ਼ਕਾਇਤ ਕਰਾਉਣ ਲਈ ਵਿਮੁਖ ਤਪੇ ਫਕੀਰ ਦੇ ਗਲੇ ਖਿੰਧੋਲਾ ਪਵਾਇਆ.
ماخذ: انسائیکلوپیڈیا