ਖੁਡਾਲ ਅਕਬਰਵਾਲੀ
khudaal akabaravaalee/khudāl akabaravālī

تعریف

ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਮਾਨਸਾ, ਥਾਣਾ ਬੋਹਾ ਵਿੱਚ ਇੱਕ ਪਿੰਡ ਹੈ. ਇਸ ਪਿੰਡ ਤੋਂ ਦੱਖਣ ਵੱਲ ਇੱਕ ਫਰਲਾਂਗ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ.#ਸਤਿਗੁਰੂ ਸਰਸੇ ਠਹਿਰੇ ਹੋਏ ਸਨ ਕਿ ਇੱਥੋਂ ਦੇ ਹਾਕਿਮ ਨਬੀਬਖ਼ਸ਼ ਦੀ ਲੜਕੀ ਨੇ ਇੱਕ ਸੁਨਿਆਰੇ ਸਿੱਖ ਨੂੰ, ਜਿਸ ਦਾ ਨਾਮ ਗੁਲਾਬ ਸਿੰਘ ਸੀ, ਭੋਰੇ ਵਿੱਚ ਬੰਦ ਕਰ ਰੱਖਿਆ ਸੀ. ਉਹ ਲੜਕੀ ਭਾਈ ਗੁਲਾਬ ਸਿੰਘ ਪੁਰ ਮੋਹਿਤ ਹੋਕੇ ਕੁਕਰਮ ਕਰਨ ਲਈ ਆਖਦੀ ਸੀ, ਪਰ ਉਹ ਸਿੱਖ ਗੁਰਸਿੱਖੀ ਨੂੰ ਕਲੰਕਿਤ ਨਹੀਂ ਕਰਨਾ ਚਾਹੁੰਦਾ ਸੀ.#ਅੰਤਰਜਾਮੀ ਸਤਿਗੁਰੂ ਨੇ ਸਰਸੇ ਤੋਂ ਪੰਜਾਂ ਸਿੰਘਾਂ ਸਮੇਤ ਇੱਥੇ ਆਕੇ ਉਸ ਸਿੱਖ ਨੂੰ ਭੋਰੇ ਵਿੱਚੋਂ ਕੱਢਿਆ ਅਤੇ ਨਬੀਬਖ਼ਸ਼ ਨੂੰ ਧਰਮ ਦਾ ਉਪਦੇਸ਼ ਕੀਤਾ. ਪਿੰਡ ਵਿੱਚ ਅਜੇ ਉਹ ਭੋਰਾ ਮੌਜੂਦ ਹੈ.#ਸਾਧਾਰਣ ਜੇਹਾ ਮੰਜੀ ਸਾਹਿਬ ਬਣਿਆ ਹੋਇਆ ਹੈ. ਪਾਸ ਰਹਾਇਸ਼ੀ ਮਕਾਨ ਹਨ. ਪਟਿਆਲੇ ਵੱਲੋਂ ੫੦ ਘੁਮਾਉ ਜ਼ਮੀਨ ਹੈ.#ਰੇਲਵੇ ਸਟੇਸ਼ਨ ਬਰੇਟਾ ਤੋਂ ਪੂਰਵ ਦੋ ਮੀਲ ਕੱਚਾ ਰਸਤਾ ਹੈ.
ماخذ: انسائیکلوپیڈیا