ਖੋਜੁ
khoju/khoju

تعریف

ਸੰਗ੍ਯਾ- ਢੂੰਡ. ਤਲਾਸ਼. "ਬੰਦੇ ਖੋਜੁ ਦਿਲ ਹਰਿ ਰੋਜ." (ਤਿਲੰ ਕਬੀਰ) ੨. ਪੈਰ ਦਾ ਜ਼ਮੀਨ ਪੁਰ ਚਿੰਨ੍ਹ. "ਗੁਰਮਤਿ ਖੋਜ ਪਰੇ ਤਬ ਪਕਰੇ." (ਬਸੰ ਮਃ ੪) ਗੁਰਮਤਿ ਦ੍ਵਾਰਾ ਪੰਜ ਚੋਰਾਂ ਦੇ ਖੋਜ ਪਿੱਛੇ ਜਦ ਪਏ, ਤਦ ਫੜ ਲਏ. ਦੇਖੋ, ਬਾਛਰ ਖੋਜ। ੩. ਮਾਰਗ. ਰਸਤਾ. "ਖੋਜ ਰੋਜ ਕੇ ਹੇਤ ਲਗ ਦਯੋ ਮਿਸ੍ਰ ਜੂ ਰੋਇ." (ਖਾਮ) ੪. ਚਰਣ. ਪੈਰ. "ਨਦੀ ਤਰੰਦੜੀ ਮੈਡਾ ਖੋਜ ਨ ਖੁੰਭੈ." (ਵਾਰ ਗੂਜ ੨. ਮਃ ੫); ਦੇਖੋ, ਖੋਜ.
ماخذ: انسائیکلوپیڈیا