ਖੱਲੀ
khalee/khalī

تعریف

[تشنُّج] ਤਸ਼ੱਨੁਜ. Convulsions. ਇਹ ਵਾਤ ਦੋਸ ਤੋਂ ਉਪਜਿਆ ਰੋਗ ਹੈ. ਬਾਹਾਂ ਪਿੰਜਣੀਆਂ ਆਦਿਕ ਅੰਗਾਂ ਵਿੱਚ ਪੱਠਿਆਂ ਦੀ ਖਿੱਚ ਹੋ ਕੇ ਖੱਲੀਆਂ ਪੈਣ ਲਗਦੀਆਂ ਹਨ. ਹੈਜ਼ੇ ਵਿੱਚ ਇਹ ਰੋਗ ਭਾਰੀ ਦੁੱਖ ਦਿੰਦਾ ਹੈ. ਇਸ ਦਾ ਇਲਾਜ ਇਹ ਹੈ ਕਿ ਨਾਰਾਯਣੀ ਆਦਿਕ ਤੇਲਾਂ ਨਾਲ ਸ਼ਰੀਰ ਦੀ ਚੰਗੀ ਤਰਾਂ ਮਾਲਿਸ਼ ਕੀਤੀ ਜਾਵੇ ਅਤੇ ਪੱਠਿਆਂ ਨੂੰ ਤਾਕਤ ਦੇਣ ਵਾਲੀਆਂ ਵਸਤੂਆਂ ਖਾਧੀਆਂ ਜਾਣ। ੨. ਫੋੜੇ ਅਥਵਾ ਜ਼ਖਮ ਦੇ ਕਾਰਣ ਚੱਡਿਆਂ ਦੀ ਗਿਲਟੀਆਂ ਫੁੱਲਣ ਨੂੰ ਭੀ ਖੱਲੀ ਆਖਦੇ ਹਨ.
ماخذ: انسائیکلوپیڈیا

شاہ مکھی : کھلّی

لفظ کا زمرہ : noun, feminine

انگریزی میں معنی

stiffening of muscle, stiff muscle; pulled or strained muscle, ligament or tendon
ماخذ: پنجابی لغت