ਗਫ
gadha/gapha

تعریف

ਅ਼. [گف] ਕਫ਼. ਵਿ- ਸੰਘਣਾ. ਗਾੜ੍ਹਾ. ਅਵਿਰਲ. ਅਸਲ ਵਿੱਚ ਇਸ ਸ਼ਬਦ ਦਾ ਅਰਥ ਹੈ ਦੋ ਤਹਿ ਕਰਕੇ ਸੀਤਾ ਵਸਤ੍ਰ।#੨. Viscount Hough Gough. ਇਹ ਜਾਰਜ ਗਫ਼ ਦਾ ਪੁਤ੍ਰ ਸਨ ੧੭੭੯ ਵਿੱਚ ਆਇਰਲੈਂਡ ਵਿੱਚ ਜੰਮਿਆ. ਅੰਗ੍ਰੇਜ਼ੀ ਫੌਜ ਵਿੱਚ ਸਨ ੧੭੯੪ ਵਿੱਚ ਭਰਤੀ ਹੋਇਆ ਅਤੇ ਆਪਣੀ ਲਿਆਕਤ ਨਾਲ ਤਰੱਕੀ ਪਾਈ. ਸਨ ੧੮੪੩ ਵਿੱਚ ਹਿੰਦ ਦੀ ਫੌਜ ਦਾ ਸਿਪਹਸਾਲਾਰ (ਕਮਾਂਡਰਿਨਚੀਫ਼) ਬਣਿਆ. ਸਨ ੧੮੪੫- ੪੬ ਦੀਆਂ ਸਿੱਖਾਂ ਦੀਆਂ ਮਸ਼ਹੂਰ ਲੜਾਈਆਂ ਵਿੱਚ ਮੁਦਕੀ, ਫ਼ਿਰੋਜ਼ਸ਼ਹਰ ਅਤੇ ਸਬਰਾਉਂ ਦੇ ਮਕਾਮ ਇਸ ਨੇ ਵਡੀ ਵੀਰਤਾ ਵਿਖਾਈ. ਸਨ ੧੮੪੮- ੪੯ ਦੇ ਅਖੀਰੀ ਸਿੱਖਜੰਗ ਚਿਲੀਆਂਵਾਲੇ ਵਿੱਚ ਅੰਗ੍ਰੇਜ਼ੀ ਫੌਜ ਦਾ ਬਹੁਤ ਨੁਕਸਾਨ ਹੋਇਆ, ਜਿਸ ਕਰਕੇ ਗਫ਼ ਨੂੰ ਹਟਾਕੇ ਸਰ ਚਾਰਲਸ ਨੇਪੀਅਰ (Sir Charles Napier) ਨੂੰ ਜੰਗੀਲਾਟ ਮੁਕਰਰ ਕੀਤਾ ਗਿਆ, ਪਰ ਨੇਪੀਅਰ ਦੇ ਪਹੁੰਚਣ ਤੋਂ ਪਹਿਲਾਂ ਹੀ ਗਫ਼ ਨੇ ਗੁਜਰਾਤ ਦੀ ਲੜਾਈ ਜਿੱਤ ਲਈ ਅਤੇ ਪਿਛਲਾ ਧੋਣਾ ਧੋ ਦਿੱਤਾ.#ਇਸ ਦੀ ਸੇਵਾ ਦੀ ਗਵਰਨਮੈਂਟ ਨੇ ਵਡੀ ਕਦਰ ਕੀਤੀ ਅਤੇ ਇਸ ਨੂੰ ਚਾਰ ਹਜ਼ਾਰ ਪੌਂਡ ਪੈਨਸ਼ਨ ਮਿਲੀ. ਗਫ਼ ਸਾਹਿਬ ਦੀ ਮੌਤ ਸਨ ੧੮੬੯ ਵਿੱਚ ਹੋਈ.
ماخذ: انسائیکلوپیڈیا

شاہ مکھی : گف

لفظ کا زمرہ : adjective

انگریزی میں معنی

thick coarse (cloth), closely woven
ماخذ: پنجابی لغت

GAF

انگریزی میں معنی2

a, Thick, close-woven, stout.
THE PANJABI DICTIONARY- بھائی مایہ سنگھ