ਗਰੁੜੁ
garurhu/garurhu

تعریف

ਸੰ. गारुड़ ਗਾਰੁੜ. ਗਰੁੜ ਹੈ ਜਿਸ ਦਾ ਦੇਵਤਾ, ਐਸਾ ਸੱਪ ਦਾ ਵਿਹੁ ਦੂਰ ਕਰਨ ਦਾ ਮੰਤ੍ਰ।੨ ਸੱਪ ਦਾ ਵਿਸ ਦੂਰ ਕਰਨ ਵਾਲੀ ਦਵਾਈ. "ਘਸਿ ਗਰੁੜੁ ਸਬਦ ਮੁਖਿ ਲੀਠਾ." (ਗਉ ਮਃ ੪) ਗੁਰਸ਼ਬਦ ਰੂਪ ਗਾਰੁੜ ਚੱਟਿਆ. ਦੇਖੋ, ਲੀਠਾ. "ਗਰੁੜੁ ਸਬਦੁ ਮੁਖਿ ਪਾਇਆ, ਹਉਮੈ ਬਿਖੁ ਹਰਿ ਮਾਰੀ." (ਮਲਾ ਮਃ ੩)
ماخذ: انسائیکلوپیڈیا