تعریف
ਸੰ. ਗੋਪਾਦ੍ਰਿ. ਮੱਧਭਾਰਤ (ਸੇਂਟ੍ਰਲ ਇੰਡੀਆ) ਵਿੱਚ ਇੱਕ ਪ੍ਰਸਿੱਧ ਰਿਆਸਤ, ਜਿਸ ਦੀ ਇਹ ਰਾਜਧਾਨੀ ਹੈ. ਇਸ ਥਾਂ ਇੱਕ ਵਡਾ ਪੁਰਾਣਾ ਕਿਲਾ ਹੈ, ਜਿਸ ਵਿੱਚ ਮੁਗ਼ਲਰਾਜ ਸਮੇਂ ਸ਼ਾਹੀ ਕੈਦੀ ਰੱਖੇ ਜਾਂਦੇ ਸਨ. ਇਹ ਕਿਲਾ ੩੦੦ ਫੁਟ ਦੀ ਉੱਚੀ ਪਹਾੜੀ ਉੱਪਰ ਹੈ, ਜੋ ਬਹੁਤ ਖ਼ੁਸ਼ਕ ਹੈ. ਕਿਲੇ ਦੀ ਲੰਬਾਈ ੧. ੩/੪ ਮੀਲ ਅਤੇ ਚੌੜਾਈ ੨੮੦੦ ਫੁਟ ਹੈ. ਕੰਧ ਦੀ ਬਲੰਦੀ ੩੦ ਫੁਟ ਹੈ. ਚੰਦੂ ਦੀ ਚਲਾਕੀ ਅਤੇ ਬਾਦਸ਼ਾਹ ਜਹਾਂਗੀਰ ਦੀ ਪਾਲਿਸੀ ਦੇ ਕਾਰਣ ਗੁਰੂ ਹਰਿਗੋਬਿੰਦ ਸਾਹਿਬ ਨੂੰ ਭੀ ਇਸ ਕਿਲੇ ਕੁਝ ਸਮਾਂ ਰਹਿਣਾ ਪਿਆ ਸੀ, ਜਿਸ ਦਾ ਜਿਕਰ ਭਾਈ ਗੁਰਦਾਸ ਜੀ ਕਰਦੇ ਹਨ-#"ਗੜ ਚੜਿਆ ਪਤਸਾਹ ਚੜਾਇਆ."#ਸਤਿਗੁਰਾਂ ਨੇ ਕਿਲੇ ਤੋਂ ਨਿਕਲਣ ਸਮੇਂ ਬਹੁਤ ਸ਼ਾਹੀ ਕੈਦੀ ਰਿਹਾ ਕਰਵਾਏ, ਜਿਸ ਕਾਰਣ ਗੁਰੂ ਸਾਹਿਬ ਦਾ ਨਾਉਂ "ਬੰਦੀਛੋੜ" ਪ੍ਰਸਿੱਧ ਹੋਇਆ. ਸਿੱਖਾਂ ਨੇ ਇਸ ਗੁਰਅਸਥਾਨ ਦੀ ਕੋਈ ਸਾਰ ਨਹੀਂ ਲਈ, ਇਸ ਲਈ ਕਿਸੇ ਚਾਲਾਕ ਮੁਸਲਮਾਨ ਨੇ "ਬੰਦੀਛੋੜ ਦਾਤਾ" ਦਾ ਥਾਂ ਬਣਾਕੇ ਆਪਣੀ ਆਮਦਨ ਦੀ ਸੂਰਤ ਕ਼ਾਇਮ ਕਰ ਲਈ ਹੈ.
ماخذ: انسائیکلوپیڈیا