ਗਹਣ
gahana/gahana

تعریف

ਸੰ. ਗ੍ਰਹਣ. ਸੰਗ੍ਯਾ- ਫੜਨਾ। ੨. ਰੂਪ ਰਸ ਆਦਿ ਇੰਦ੍ਰੀਆਂ ਦੇ ਵਿਸਿਆਂ ਨੂੰ ਗ੍ਰਹਣ ਕਰਨਾ। ੩. ਸੰ. ਗਹਨ. ਵਿ- ਕਠਿਨ. ਮੁਸ਼ਕਿਲ. "ਤਿਨ ਕੀ ਗਹਣਗਤਿ ਕਹੀ ਨ ਜਾਇ." (ਆਸਾ ਮਃ ੩) "ਆਪਣੀ ਗਹਣਗਤਿ ਆਪੇ ਜਾਣੈ." (ਮਾਰੂ ਸੋਲਹੇ ਮਃ ੩) ੪. ਸੰਗ੍ਯਾ- ਥਾਹ. ਗਹਿਰਾਈ. "ਹਮ ਨਹ ਜਾਣੀ ਹਰਿ ਗਹਣੇ." (ਨਟ ਮਃ ੪) ੫. ਦੇਖੋ, ਗਹਣੁ.
ماخذ: انسائیکلوپیڈیا