تعریف
ਫ਼ਾ. [گِریباں] ਗਿਰੇਬਾਨ. ਸੰਗ੍ਯਾ- ਕੁੜਤੇ, ਕੋਟ ਆਦਿਕ ਦਾ ਗਲਾਵਾਂ. "ਆਪਨੜੇ ਗਿਰੀਵਾਨ ਮਹਿ ਸਿਰ ਨੀਵਾਂ ਕਰਿ ਦੇਖੁ." (ਸ. ਫਰੀਦ) ਭਾਵ- ਆਪਣੇ ਅੰਦਰ ਝਾਤੀ ਮਾਰ. ਦੂਜਿਆਂ ਦੇ ਦੋਸ ਦੇਖਣ ਦੀ ਥਾਂ ਆਪਣੇ ਐਬ ਦੇਖ। ੨. ਗੀਰਵਾਣ (ਦੇਵਤਾ) ਦੀ ਥਾਂ ਭੀ ਗਿਰੀਵਾਨ ਸ਼ਬਦ ਆਇਆ ਹੈ. "ਗਿਰੀਵਾਨਵਾਚਾ ਅਤਿ ਗੋਈ." (ਗੁਪ੍ਰਸੂ) ਦੇਵਤਿਆਂ ਦੀ ਬੋਲੀ (ਸੰਸਕ੍ਰਿਤ) ਬਹੁਤ ਔਖੀ ਹੈ.
ماخذ: انسائیکلوپیڈیا