تعریف
ਵਿ- ਗੁਣ ਵਾਲਾ. ਗੁਣਵਤੀ. "ਗੁਣਵੰਤੀ ਸਹੁ ਰਾਵਿਆ." (ਵਡ ਮਃ ੧) "ਗੁਣਵੰਤਾ ਹਰਿ ਹਰਿ ਦਇਆਲੁ." (ਗਉ ਮਃ ੪) "ਗੁਣਵੰਤ ਨਾਹ ਦਇਆਲੁ ਬਾਲਾ." (ਗਉ ਛੰਤ ਮਃ ੫) ਗੁਰੂ ਅਰਜਨ ਦੇਵ ਨੇ "ਗੁਣਵੰਤੀ" ਸਿਰਲੇਖ ਹੇਠ ਸੂਹੀ ਰਾਗ ਵਿੱਚ ਇੱਕ ਸ਼ਬਦ- "ਜੋ ਦੀਸੈ ਗੁਰਸਿਖੜਾ"- ਲਿਖਕੇ ਸੁਭਗੁਣਾਂ ਦੀ ਅਮੋਲਕ ਸਿਖ੍ਯਾ ਦਿੱਤੀ ਹੈ.
ماخذ: انسائیکلوپیڈیا