ਗੁਰੁਵਿਲਾਸ
guruvilaasa/guruvilāsa

تعریف

ਇਸ ਨਾਉਂ ਦੇ ਦੋ ਗ੍ਰੰਥ ਪ੍ਰਸਿੱਧ ਹਨ. ਛੀਵੇਂ ਗੁਰੂ ਸਾਹਿਬ ਦਾ ਇਤਿਹਾਸ ਅਤੇ ਦਸ. ਗੁਰੂ ਸਾਹਿਬ ਦਾ.#ਛੀਵੀਂ ਪਾਤਸ਼ਾਹੀ ਦੇ ਗੁਰੁਵਿਲਾਸ ਕਰਤਾ ਕਵੀ ਜੀ¹ ਲਿਖਦੇ ਹਨ ਕਿ ਭਾਈ ਮਨੀ ਸਿੰਘ ਜੀ ਨੇ ਨਾਨਕਿਆਨੇ ਸਾਹਿਬ ਨਾਨਕਸਰ ਦੇ ਕਿਨਾਰੇ ਇਹ ਕਥਾ ਭਾਈ ਭਗਤ ਸਿੰਘ ਜੀ ਨੂੰ ਸੁਣਾਈ ਅਤੇ ਮੇਰੇ (ਕਵਿ ਦੇ) ਗੁਰਦੇਵ ਧਰਮ ਸਿੰਘ ਜੀ ਨੇ ਭੀ ਸੁਣੀ, ਉਨ੍ਹਾਂ ਨੇ ਮੈਨੂੰ ਸੁਣਾਈ, ਜਿਸ ਦੀ ਛੰਦਰਚਨਾ ਮੈ ਕੀਤੀ ਹੈ.#"ਸਤ੍ਰਾਂ ਸੈ ਬੀਤੇ ਤਬੈ ਬਰਖ ਪਝੱਤਰ ਜਾਨ।#ਸਾਵਨ ਮਾਸ ਇਕੀਸ ਦਿਨ ਗਯੋ ਸੁਖਦ ਪਹਿਚਾਨ।#ਸੁਦੀ ਪੱਖ ਦਿਨ ਪੰਚਮੀ ਸ਼੍ਰੀ ਗੁਰੁ ਕੇ ਪਰਸਾਦ।#ਪਾਇ ਭੋਗ ਗੁਰੁਗਾਥ ਕਾ ਕਰ ਕਵਿਤਾ ਅਹਿਲਾਦ।"#ਇਸ ਗ੍ਰੰਥ ਦੇ ਸਾਰੇ ਅਧ੍ਯਾਯ ੨੧. ਹਨ. ਦੇਖੋ, ਗੁਰੁਮਤਸੁਧਾਕਰ ਕਲਾ ੪।#੨. ਦਸ਼ਮ ਸਤਿਗੁਰੂ ਦਾ ਇਤਿਹਾਸ ਭਾਈ ਸੁੱਖਾ ਸਿੰਘ ਜੀ ਕੇਸ਼ਗੜ੍ਹ ਸਾਹਿਬ (ਆਨੰਦਪੁਰ) ਦੇ ਗ੍ਯਾਨੀ ਜੀ ਦੀ ਰਚਨਾ ਹੈ. ਇਹ ਗ੍ਰੰਥ ਸੰਮਤ ੧੮੫੪ ਵਿੱਚ ਤਿਆਰ ਹੋਇਆ ਹੈ. ਇਸ ਦੇ ੩੦ ਅਧ੍ਯਾਯ ਹਨ.#"ਸੰਮਤ ਸਹਿਸ ਪੁਰਾਨ ਕਹਿਤ ਤਬ। ਅਰਧ ਸਹਿਸ ਪੁਨ ਚਾਰ ਗਨਤ ਸਬ। ਕ੍ਵਾਰ ਵਦੀ ਪੰਚਮਿ ਰਵਿਵਾਰਾ। ਗੁਰੁਵਿਲਾਸ ਲੀਨੋ ਅਵਤਾਰਾ." ਦੇਖੋ, ਗੁਰੁਮਤ ਸੁਧਾਕਰ ਕਲਾ ੧੫.
ماخذ: انسائیکلوپیڈیا