تعریف
ਸੰਗ੍ਯਾ- ਗਵਾਲੀਅਰ ਦੇ ਥਾਂ ਇਹ ਸ਼ਬਦ ਆਇਆ ਹੈ. "ਸ਼ਾਹ ਗੁਰੂ ਕੋ ਪਠੈ ਗੁਲੇਰ." (ਗੁਪ੍ਰਸੂ) ੨. ਕਟੋਚ ਰਾਜਪੂਤਾਂ ਦੀ ਇੱਕ ਸ਼ਾਖ਼। ੩. ਕਾਂਗੜੇ ਜਿਲੇ ਦੀ ਡੇਰਾ ਤਸੀਲ ਵਿੱਚ ਇੱਕ ਪਹਾੜੀ ਰਿਆਸਤ, ਜੋ ਰਾਜਾ ਹਰੀਚੰਦ ਕਟੋਚੀਏ ਨੇ ਕ਼ਾਇਮ ਕੀਤੀ. ਇਸ ਦਾ ਇਤਿਹਾਸ ਇਉਂ ਹੈ-#ਇੱਕ ਵਾਰ ਹਰੀਚੰਦ ਸ਼ਿਕਾਰ ਖੇਡਦਾ ਖੂਹ ਵਿੱਚ ਡਿਗ ਪਿਆ, ਜਦ ਚਿਰ ਤੀਕ ਰਿਆਸਤ ਨੂੰ ਨਾ ਮੁੜਿਆ ਤਾਂ ਸਭ ਨੇ ਉਸ ਨੂੰ ਮੋਇਆ ਜਾਣਕੇ ਉਸ ਦੇ ਪੁੱਤ ਨੂੰ ਰਾਜਗੱਦੀ ਪੁਰ ਬੈਠਾ ਦਿੱਤਾ. ਜਦ ਹਰੀਚੰਦ ਕਿਸੇ ਤਰਾਂ ਖੂਹੋਂ ਨਿਕਲਕੇ ਰਿਆਸਤ ਵਿੱਚ ਆਇਆ, ਤਦ ਪੁਤ੍ਰ ਨੂੰ ਰਾਜਾ ਦੇਖਕੇ ਉਹ ਵਾਪਿਸ ਚਲਾ ਗਿਆ ਅਤੇ ਗੁਲੇਰ ਨਗਰ ਵਸਾਕੇ ਜੁਦਾ ਰਾਜ ਕਰਨ ਲੱਗਾ.
ماخذ: انسائیکلوپیڈیا