تعریف
ਸੰਗ੍ਯਾ- ਇੱਕ ਰਾਗ, ਜੋ ਸੰਪੂਰਣਜਾਤਿ ਦਾ ਹੈ. ਇਸ ਵਿੱਚ ਸੜਜ ਰਿਸਭ ਮੱਧਮ ਪੰਚਮ ਨਿਸਾਦ ਸ਼ੁੱਧ, ਗਾਂਧਾਰ ਅਤੇ ਧੈਵਤ ਕੋਮਲ ਹਨ. ਗ੍ਰਹਸੁਰ ਗਾਂਧਾਰ, ਵਾਦੀ ਪੰਚਮ ਅਤੇ ਸੰਵਾਦੀ ਮੱਧਮ ਹੈ. ਗਾਉਣ ਦਾ ਵੇਲਾ ਦੋਪਹਿਰ (ਮਧ੍ਯਾਨ) ਹੈ.#ਸਰਗਮ- ਸ ਰ ਮ ਮ ਪ ਧਾ ਸ ਧਾ ਨ ਪ ਮ ਗਾ ਮ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੌਡ ਦਾ ਸਤਾਰਵਾਂ ਨੰਬਰ ਹੈ। ੨. ਮਧ੍ਯ ਭਾਰਤ (ਸੀ. ਪੀ. ) ਵਿੱਚ ਇੱਕ ਜਾਤਿ। ੩. ਦੇਖੋ, ਗੌੜ। ੪. ਗੁੜ ਦਾ ਬਣਿਆ ਕੋਈ ਪਦਾਰਥ.
ماخذ: انسائیکلوپیڈیا