ਗੰਡਕਾ
gandakaa/gandakā

تعریف

ਸੰ. गण्डिका ਅਥਵਾ गण्डकी ਗੰਡਕੀ. ਇੱਕ ਨਦੀ, ਜੋ ਨੈਪਾਲ ਦੇ ਇਲਾਕੇ ਵਿੱਚੋਂ, ਸਪਤਗੰਡਕੀ ਪਹਾੜ ਤੋਂ ਨਿਕਲਦੀ ਹੈ ਅਤੇ ਪਟਨੇ ਪਾਸ ਗੰਗਾ ਵਿੱਚ ਮਿਲ ਜਾਂਦੀ ਹੈ. ਇਸ ਵਿੱਚੋਂ ਕਾਲੇ ਰੰਗ ਦੇ ਗੋਲ ਪੱਥਰ ਨਿਕਲਦੇ ਹਨ, ਜੋ ਸ਼ਾਲਿਗ੍ਰਾਮ ਕਹੇ ਜਾਂਦੇ ਹਨ. ਇਨ੍ਹਾਂ ਨੂੰ ਵਿਸਨੁਰੂਪ ਜਾਣਕੇ ਵੈਸਨਵ ਪੂਜਦੇ ਹਨ. "ਪੂਜੈਂ ਹਮ ਤੁਮੈ, ਨਹਿਂ ਪੂਜੈਂ ਸੁਤਗੰਡਕਾ." (ਕ੍ਰਿਸਨਾਵ)#ਵਰਾਹਪੁਰਾਣ ਵਿੱਚ ਕਥਾ ਹੈ ਕਿ ਗੰਡਕੀ ਨੇ ਦਸ ਹਜ਼ਾਰ ਵਰ੍ਹਾ ਘੋਰ ਤਪ ਕਰਕੇ ਵਿਸਨੁ ਨੂੰ ਪ੍ਰਸੰਨ ਕੀਤਾ ਅਤੇ ਵਰ ਮੰਗਿਆ ਕਿ ਤੂੰ ਮੇਰੇ ਗਰਭ ਤੋਂ ਪੁਤ੍ਰਰੂਪ ਹੋ ਕੇ ਜਨਮ ਲੈ. ਵਿਸਨੁ ਨੇ ਆਖਿਆ ਕਿ ਮੈਂ ਸ਼ਾਲਿਗ੍ਰਾਮਰੂਪ ਹੋ ਕੇ ਤੇਰੇ ਵਿੱਚੋਂ ਪੈਦਾ ਹੋਵਾਂਗਾ.#ਇਹ ਭੀ ਕਥਾ ਹੈ ਕਿ ਵਿਸਨੁ ਦੇ ਦੋ ਗੰਡਾਂ (ਕਨਪਟੀਆਂ) ਤੋਂ ਪਸੀਨਾ ਨਿਕਲਿਆ ਇੱਕ ਚਿੱਟਾ ਦੂਜਾ ਕਾਲਾ. ਕਾਲੇ ਤੋਂ ਕ੍ਰਿਸਨਾ ਨਦੀ ਅਤੇ ਚਿੱਟੇ ਤੋਂ ਗੰਡਕੀ ਹੋਈ। ੨. ਗੈਂਡੇ ਦੀ ਮਦੀਨ. ਗੈਂਡੀ.
ماخذ: انسائیکلوپیڈیا