تعریف
ਇਹ ਚਰਪਟ ਛੰਦ ਦਾ ਹੀ ਇੱਕ ਭੇਦ ਹੈ. ਛੀ ਮਾਤ੍ਰਾ ਅਤੇ ਇੱਕ ਗੁਰੁ. ਅਰਥਾਤ ਕੁੱਲ ਅੱਠ ਮਾਤ੍ਰਾ.#ਉਦਾਹਰਣ-#ਚਿਤ੍ਰੰ ਬਰਮਾ। ਚਾਰੰ ਚਰਮਾ।#ਬੀਰੰ ਬਰਣੰ। ਭੀਰੰ ਭਰਣੰ। (ਰਾਮਾਵ)#੨. ਉੱਪਰਲਾ ਲੱਛਣ ਅਰਥਾਤ ਛੀ ਮਾਤ੍ਰਾ ਅਤੇ ਗੁਰੁ ਹੀ ਸਹੀ ਰੱਖਕੇ ਇਹ ਛੰਦ "ਅਕਵਾ", "ਅਜਬਾ" "ਕੰਨ੍ਯਾ" ਅਤੇ "ਤਿਲਕਾ" ਦਾ ਭੀ ਰੂਪ ਹੋ ਸਕਦਾ ਹੈ. ਯਥਾ-#ਖੱਗੰ ਖ੍ਯਾਤਾ। ਗ੍ਯਾਨੰ ਗ੍ਯਾਤਾ।#ਚਿਤ੍ਰੰ ਜੋਧੀ। ਜੁੱਧੰ ਕ੍ਰੋਧੀ।।#(ਰਾਮਾਵ)
ماخذ: انسائیکلوپیڈیا