ਚਾਂਦ੍ਰਾਯਣ
chaanthraayana/chāndhrāyana

تعریف

ਸੰ. ਸੰਗ੍ਯਾ- ਚਾਂਦ੍ਰਃ ਅਯ੍ਯਤੇ ਅਨੇਨ. ਉਹ ਵ੍ਰਤ, ਜਿਸ ਤੋਂ ਚੰਦ੍ਰਲੋਕ ਦੀ ਪ੍ਰਾਪਤੀ ਹੋਵੇ. ਇੰਦੁਵ੍ਰਤ. ਇਸ ਵ੍ਰਤ ਦੀ ਵਿਧੀ "ਮਿਤਾਕ੍ਸ਼੍‍ਰਾ" ਅਨੁਸਾਰ ਇਉਂ ਹੈ- ਚਾਂਦਨੀ ਏਕਮ ਨੂੰ ਤਿੰਨ ਵੇਲੇ ਸਨਾਨ ਕਰਕੇ ਸੰਝ ਸਮੇਂ ਮੋਰ ਦੋ ਅੰਡੇ ਦੇ ਆਕਾਰ ਦਾ ਇੱਕ ਗ੍ਰਾਸ ਖਾਵੇ. ਦੂਜ ਨੂੰ ਦੋ ਗ੍ਰਾਸ. ਇਸ ਤਰਾਂ ਕ੍ਰਮ ਅਨੁਸਾਰ ਇੱਕ ਗ੍ਰਾਸ ਵਧਾਉਂਦਾ ਹੋਇਆ ਪੂਰਣਮਾਸ਼ੀ ਨੂੰ ਪੰਦ੍ਰਾਂ ਗ੍ਰਾਸ ਖਾਵੇ. ਫੇਰ ਅੰਧੇਰੇ ਪੱਖ ਦੀ ਏਕਮ ਨੂੰ ਚੌਦਾਂ, ਦੂਜ ਨੂੰ ਤੇਰਾਂ, ਐਸੇ ਹੀ ਯਥਾਕ੍ਰਮ ਘਟਾਉਂਦਾ ਹੋਇਆ ਅੰਧੇਰੀ ਚੌਦੇਂ ਨੂੰ ਇੱਕ ਗ੍ਰਾਸ ਖਾਵੇ ਅਤੇ ਅਮਾਵਸ ਦੇ ਦਿਨ ਕੁਝ ਨਾ ਖਾਵੇ. ਇਸ ਵ੍ਰਤ ਦੇ ਹੋਰ ਭੀ ਕਈ ਪ੍ਰਕਾਰ ਹਿੰਦੂਮਤ ਦੇ ਧਰਮਸ਼ਾਸਤਰਾਂ ਵਿੱਚ ਲਿਖੇ ਹਨ, ਪਰ ਸਭ ਦਾ ਮਤ ਇੱਕੋ ਹੈ ਕਿ ਚੰਦ੍ਰਮਾ ਦੇ ਵਧਣ ਘਟਣ ਨਾਲ ਗ੍ਰਾਸਾਂ ਦਾ ਵਧਾਉਣਾ ਘਟਾਉਣਾ. ਦੇਖੋ, ਚੰਦ੍ਰਾਇਣ। ੨. ਦੇਖੋ, ਪੁਨਹਾ ਅਤੇ ਅੜਿੱਲ ਦਾ ਰੂਪ ੪.
ماخذ: انسائیکلوپیڈیا