تعریف
ਸੰ. चिरजीविन् ਵਿ- ਚਿਰ ਤੀਕ ਜੀਉਣ ਵਾਲਾ. ਜੋ ਦੇਰ ਤਕ ਜ਼ਿੰਦਾ ਰਹਿੰਦਾ ਹੈ. "ਕਈ ਕੋਟਿ ਕੀਏ ਚਿਰਜੀਵੇ." (ਸੁਖਮਨੀ) ੨. ਸੰਗ੍ਯਾ- ਪੁਰਾਣਾਂ ਵਿੱਚ ਸੱਤ ਚਿਰਜੀਵੀ ਲਿਖੇ ਹਨ, ਜੋ ਪ੍ਰਲੈ ਤਕ ਨਹੀਂ ਮਰਦੇ. ਮਾਰਕੰਡੇਯ, ਅਸ਼੍ਵੱਥਾਮਾ, ਬਲਿ, ਹਨੂਮਾਨ, ਵਿਭੀਸਣ, ਕ੍ਰਿਪਾਚਾਰਯ, ਪਰਸ਼ੁਰਾਮ. ਕਈ ਗ੍ਰੰਥਾਂ ਵਿੱਚ ਵ੍ਯਾਸ ਨਾਲ ਮਿਲਾਕੇ ਅੱਠ ਚਿਰਜੀਵੀ ਮੰਨੇ ਹਨ। ੩. ਵਿਸਨੁ। ੪. ਕਾਉਂ। ੫. ਸਿੰਮਲ ਬਿਰਛ.
ماخذ: انسائیکلوپیڈیا