ਚਿੜਾਈ
chirhaaee/chirhāī

تعریف

ਸੰਗ੍ਯਾ- ਚਿੜਨ ਦਾ ਭਾਵ. ਖਿਝਾਵਟ। ੨. ਵਿ- ਚਿੜਨ (ਖਿਝਣ) ਦੀ ਹਾਲਤ ਵਿੱਚ ਲਿਆਂਦੀ. ਭਾਵ- ਤੁੰਦ ਕਰਕੇ ਪ੍ਰੇਰੀ. "ਓਨੀ ਤੁਪਕ ਤਾਣਿ ਚਲਾਈ, ਓਨ੍ਹੀ ਹਸਤਿ ਚਿੜਾਈ." (ਆਸਾ ਅਃ ਮਃ ੧) ਮੁਗ਼ਲਾਂ ਨੇ ਸ਼ਿਸਤ ਲੈ ਕੇ ਤੋਪਾਂ ਦੀ ਬਾੜ ਝਾੜੀ, ਪਠਾਣਾਂ ਨੇ ਹਸ੍ਤਿਸੈਨਾ (ਹਾਥੀਆਂ ਦੀ ਕਤਾਰ) ਅੰਕੁਸ਼ ਮਾਰਕੇ ਅੱਗੇ ਵਧਾਈ. ਪੁਰਾਣੇ ਜੰਗਾਂ ਵਿੱਚ ਹਿੰਦੁਸਤਾਨ ਦੇ ਅਮੀਰ, ਹਾਥੀਆਂ ਨੂੰ ਅੱਗੇ ਕਰਕੇ ਜੰਗ ਕੀਤਾ ਕਰਦੇ ਸਨ, ਪਰ ਹਾਥੀ ਕਦੇ ਬੰਦੂਕ ਅਤੇ ਤੋਪ ਅੱਗੇ ਠਹਿਰ ਨਹੀਂ ਸਕੇ.
ماخذ: انسائیکلوپیڈیا