تعریف
ਜਿਲਾ ਗੁਜਰਾਤ ਦੀ ਫਾਲੀਆ ਤਸੀਲ ਵਿੱਚ ਇੱਕ ਪਿੰਡ. ਇੱਥੇ ੧੩. ਜਨਵਰੀ ਸਨ ੧੮੪੯ ਨੂੰ ਲਾਰਡ ਗਫ (Gough) ਦਾ ਸਰਦਾਰ ਚਤੁਰਸਿੰਘ ਅਤੇ ਉਸ ਦੇ ਪੁਤ੍ਰ ਰਾਜਾ ਸ਼ੇਰ ਸਿੰਘ ਅਟਾਰੀ ਵਾਲੇ ਦੀ ਸਿੱਖਸੈਨਾ ਨਾਲ ਅਕਾਰਣ ਜੰਗ ਹੋਇਆ.¹ ਇਸ ਲੜਾਈ ਵਿੱਚ ਅਠਾਈ ਅੰਗ੍ਰੇਜ਼ ਸਰਦਾਰ, ਦੋ ਸੌ ਛਿਆਸੀ ਗੋਰੇ ਛੋਟੇ ਅਹੁਦੇਦਾਰ ਅਤੇ ਸਿਪਾਹੀ. ਅਠਾਰਾਂ ਹਿੰਦੁਸਤਾਨੀ ਸਰਦਾਰ ਅਤੇ ੨੭੮ ਸਿਪਾਹੀ ਕੁੱਲ ੬੧੦ ਮੋਏ. ਅੰਗ੍ਰੇਜ਼ੀ ਸਰਕਾਰ ਨੇ ਇਸ ਜੰਗ ਦੀ ਯਾਦਗਾਰ ਬਣਾਈ ਹੋਈ ਹੈ. ਹੁਣ ਚਿੱਲੀਆਂਵਾਲਾ ਰੇਲਵੇ ਸਟੇਸ਼ਨ, ਲਾਲਾਮੂਸਾ ਅਤੇ ਮਲਕਵਾਲ ਲੈਨ (Line) ਪੁਰ ਹੈ.
ماخذ: انسائیکلوپیڈیا