تعریف
ਛਤੀਸ (੩੬) ਯੁਗ ਦੇ ਕਾਲ ਦਾ ਪ੍ਰਮਾਣ. ਅਰਥਾਤ ਚਾਰ ਯੁਗਾਂ ਦੀਆਂ ਨੌ ਚੌਕੜੀਆਂ. ਪ੍ਰਾਚੀਨ ਵਿਦ੍ਵਾਨਾਂ ਦੀ ਇਹ ਕਲਪਨਾ ਹੈ ਕਿ ਪ੍ਰਲੈ ਹੋਣ ਪਿੱਛੋਂ ਛਤੀਹ ਯੁਗ ਦੇ ਸਮੇਂ ਤੀਕ ਸੁੰਨਦਸ਼ਾ ਰਹਿੰਦੀ ਹੈ. "ਛਤੀਹ ਜੁਗ ਗੁਬਾਰੁ ਸਾ ਆਪੇ ਗਣਤ ਕੀਨੀ." (ਵਾਰ ਰਾਮ ੧. ਮਃ ੩) "ਜੁਗ ਛਤੀਹ ਗੁਬਾਰ ਕਰ." (ਭਾਗੁ)
ماخذ: انسائیکلوپیڈیا