تعریف
ਕ੍ਰਿ- ਸਿੰਧੀ ਵਿੱਚ ਛਿਜਣੁ ਦਾ ਅਰਥ ਹੈ ਟੁੱਟਣਾ. ਸੰਸਕ੍ਰਿਤ 'ਕ੍ਸ਼੍ਯਣ' ਨਾਸ਼ ਹੋਣਾ. "ਨਾਨਕ ਖੇਤੁ ਨ ਛਿਜਈ." (ਵਾਰ ਗੂਜ ੨. ਮਃ ੫) "ਇਕੁ ਛਿਜਹਿ ਬਿਆ ਲਤਾੜੀਅਹਿ." (ਸ. ਫਰੀਦ) "ਕਿਤ ਹੀ ਕੰਮਿ ਨ ਛਿਜੀਐ ਜਾ ਹਿਰਦੈ ਸਚਾ ਸੋਇ." (ਸ੍ਰੀ ਮਃ ੫) "ਤਿਨ ਕਾ ਕੰਧੁ ਨ ਕਬਹੂ ਛਿਜੈ." (ਵਾਰ ਗਉ ੧. ਮਃ ੪) ੨. ਵਿ- ਛਿਜਣ ਵਾਲਾ. ਖੁਲ੍ਹਜਾਣ ਵਾਲਾ. "ਜੇ ਜਾਣਾ ਲੜੁ ਛਿਜਣਾ ਪੀਡੀ ਪਾਈਂ ਗੰਢਿ." (ਸ. ਫਰੀਦ)
ماخذ: انسائیکلوپیڈیا