تعریف
ਸੰ. छिद्र् ਧਾ- ਸੁਰਾਖ਼ (ਛੇਕ) ਕਰਨਾ, ਕੰਨਾਂ ਵਿੱਚ ਛੇਦ ਕਰਨਾ। ਸੰਗ੍ਯਾ- ਸੁਰਾਖ਼. ਛੇਦ। ੩. ਖੱਡ. ਬਿਲ। ੪. ਮੁਖ ਨਾਸਾ ਆਦਿ ਸ਼ਰੀਰ ਦੇ ਨੌ ਦ੍ਵਾਰ "ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ." (ਮਾਰੂ ਮਃ ੪) ੫. ਦੋਸ. ਐਬ. "ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ." (ਸੁਖਮਨੀ) "ਜਉ ਦੇਖੈ ਛਿਦ੍ਰ ਤਉ ਨਿੰਦਕ ਉਮਾਹੈ." (ਬਿਲਾ ਮ ਃ ੫) "ਛਲੰ ਛਿਦ੍ਰੰ ਕੋਟਿ ਬਿਘਨੰ." (ਸਹਸ ਮਃ ੫) ੬. ਘਾਵ. ਜ਼ਖ਼ਮ. ਭਾਵ- ਨਾਸੂਰ ਆਦਿਕ. "ਕਾਇਆ ਰੋਗ ਨ ਛਿਦਰ ਕਿਛੁ." (ਸ੍ਰੀ ਅਃ ਮਃ ੫) ੭. ਸ਼ਰੀਰ ਦੇ ਲੋਮਕੂਪ. ਮਸਾਮ. Pore.
ماخذ: انسائیکلوپیڈیا