ਛਿੱਕ
chhika/chhika

تعریف

ਸੰ. क्षवथु ਕ੍ਸ਼੍‍ਵਥੁ. [عطس] ਅ਼ਤ਼ਸ. Sneezing ਸਾਧਾਰਨ ਛਿੱਕਾਂ ਮਿਰਚ ਆਦਿਕ ਦੀ ਧਾਂਸ ਨੱਕ ਵਿੱਚ ਚੜ੍ਹਨ ਤੋਸ਼, ਸੂਰਜ ਵੱਲ ਤੱਕਣ ਤੋਂ, ਨੱਕ ਵਿੱਚ ਬੱਤੀ ਆਦਿਕ ਪਾਉਣ ਤੋਂ, ਨੱਕ ਦੀ ਕਿਨਟੀਆਂ ਵਿੱਚ ਖਾਜ ਹੋਣ ਤੋਂ ਆਇਆ ਕਰਦੀਆਂ ਹਨ, ਜੋ ਹਾਨੀਕਾਰਕ ਨਹੀ. ਜੋ ਛਿੱਕਾਂ ਦਿਮਾਗ ਦੀ ਕਮਜੋਰੀ, ਪੁਰਾਣੀ ਰੇਜ਼ਿਸ਼ (ਪੀਨਸ) ਅਤੇ ਵਾਤ ਕਫ ਦੇ ਵਿਗਾੜ ਤੋਂ ਹੁੰਦੀਆਂ ਹਨ, ਉਹ ਰੋਗਰੂਪ ਮਹਾ ਦੁਖਦਾਈ ਹਨ. ਜਿਸ ਤਰਾਂ ਫੇਫੜਿਆਂ ਵਾਸਤੇ ਖਾਂਸੀ ਦੁਖਦਾਈ ਹੈ ਇਸੇ ਤਰਾਂ ਦਿਮਾਗ ਨੂੰ ਛਿੱਕਾਂ ਨੁਕਸਾਨ ਦੇਣ ਵਾਲੀਆਂ ਹਨ, ਪਰ ਉਹ ਛਿੱਕਾਂ ਦਿਮਾਗ ਲਈ ਹਾਨੀਕਾਰਕ ਨਹੀਂ ਜੋ ਨਜਲੇ ਦੇ ਖਾਰਿਜ ਕਰਨ ਵਾਸਤੇ ਦਵਾਈਆਂ ਨਾਲ ਦਿੱਤੀਆਂ ਜਾਂਦੀਆਂ ਹਨ.#ਛਿੱਕਾਂ ਦਾ ਸਾਧਾਰਨ ਇਲਾਜ ਇਹ ਹੈ ਕਿ- ਸਰ੍ਹੋਂ ਦੇ ਤੇਲ, ਬਦਾਮਰੌਗਨ, ਜੈਤੂਨ ਦੇ ਤੇਲ ਅਤੇ ਕੱਦੂ ਦੇ ਤੇਲ ਦੀ ਨਸਵਾਰ ਲੈਣੀ. ਮੱਥੇ ਨੂੰ ਕੋਸੇ ਪਾਣੀ ਦੇ ਛਿੱਟੇ ਮਾਰਨੇ ਅਤੇ ਸਿਰ ਤੇ ਕੱਦੂ ਦਾ ਤੇਲ ਮਲਣਾ. ਦਿਮਾਗ ਨੂੰ ਤਾਕਤ ਦੇਣ ਵਾਲੀ ਨਰਮ ਗਿਜਾ ਖਾਣੀ. ਸਿਰ ਮੱਥੇ ਨੂੰ ਠੰਢੀ ਹਵਾ ਤੋਂ ਬਚਾਉਣਾ. ਬੀਹਦਾਣਾ ਤਿੰਨ ਮਾਸ਼ੇ, ਉਨਾਬ ਪੰਜ ਦਾਣੇ, ਸਪਿਸਤਾਂ ਨੌ ਦਾਣੇ, ਪਾਣੀ ਵਿੱਚ ਉਬਾਲਕੇ ਛਾਣਕੇ ਦੋ ਤੋਲੇ ਸ਼ਰਬਤ ਬਨਫਸ਼ਾ ਅਤੇ ਇੱਕ ਤੋਲਾ ਕੱਦੂ ਦੇ ਬੀਜਾਂ ਦਾ ਸ਼ਰਬਤ ਮਿਲਾਕੇ ਪੀਣਾ.#ਹਿੰਦੂਮਤ ਦੇ ਗ੍ਰੰਥਾਂ ਵਿੱਚ ਛਿੱਕ ਦੇ ਸ਼ੁਭ ਅਸ਼ੁਭ ਅਨੇਕ ਫਲ ਲਿਖੇ ਹਨ, ਯਥਾ ਅਗਨਿ ਕੋਣ ਵਿੱਚ ਛਿੱਕ ਹੋਣ ਤੋਂ ਸ਼ੋਕ, ਦੱਖਣ ਵਿੱਚ ਨੁਕਸਾਨ, ਪੱਛਮ ਵੱਲ ਛਿੱਕ ਹੋਣ ਤੋਂ ਮਿੱਠੇ ਅੰਨ ਦਾ ਲਾਭ, ਵਾਯਵੀ ਕੋਣ ਵਿੱਚ ਅੰਨ ਦੀ ਪ੍ਰਾਪਤੀ, ਉੱਤਰ ਵਿੱਚ ਕਲਹ, ਈਸ਼ਾਨ ਕੋਣ ਵਿੱਚ ਛਿੱਕ ਹੋਣ ਤੋਂ ਮਰਨ ਹੁੰਦਾ ਹੈ, ਇਤ੍ਯਾਦਿ. ਦੇਖੋ, ਗਰੁੜ ਜ੍ਯੋਤਿਸਚਕ੍ਰ.#ਗੁਰਮਤ ਵਿੱਚ ਛਿੱਕ ਦਾ ਸ਼ੁਭ ਅਸ਼ੁਭ ਫਲ ਨਹੀਂ ਮੰਨਿਆ. "ਭਾਖ ਸੁਭਾਖ ਵਿਚਾਰ, ਨਾ ਛਿੱਕ ਮਨਾਇਆ." (ਭਾਗੁ) ਦੇਖੋ, ਅਵਾਸੀ.
ماخذ: انسائیکلوپیڈیا

شاہ مکھی : چھِکّ

لفظ کا زمرہ : noun, feminine

انگریزی میں معنی

same as ਨਿੱਛ , sneeze
ماخذ: پنجابی لغت