ਛੰਤ
chhanta/chhanta

تعریف

ਸੰ. छन्द ਛੰਦ. ਪਦਕਾਵ੍ਯ ਦਾ ਨਾਮ "ਛੰਦ" ਹੈ. ਇਸ ਸਿਰਲੇਖ ਹੇਠ ਅਨੇਕ ਜਾਤੀਆਂ ਦੇ ਛੰਦ ਗੁਰਬਾਣੀ ਵਿੱਚ ਪਾਏ ਜਾਂਦੇ ਹਨ, ਪਰ ਸਿਰਲੇਖ ਕੇਵਲ ਛੰਤ ਹੋਇਆ ਕਰਦਾ ਹੈ. ਪਾਠਕਾਂ ਦੇ ਗ੍ਯਾਨ ਵਾਸਤੇ ਕੁਝ ਉਦਾਹਰਣ ਦਿਖਾਉਂਦੇ ਹਾਂ.#(੧) ਹੁੱਲਾਸ ਦਾ ਭੇਦ ਰੂਪ ਛੰਤ (ਛੰਦ)-#ਅਨਦੋ ਅਨਦੁ ਘਣਾ ਮੈ ਸੋ ਪ੍ਰਭੁ ਡੀਠਾ ਰਾਮ,#ਚਾਖਿਅੜਾ ਚਾਖਿਅੜਾ ਮੈ ਹਰਿਰਸੁ ਮੀਠਾ ਰਾਮ-, ਹਰਿਰਸੁ ਮੀਠਾ ਮਨ ਮਹਿ ਵੂਠਾ#ਸਤਿਗੁਰੁ ਤੂਠਾ ਸਹਜੁ ਭਇਆ।#ਗ੍ਰਿਹੁ ਵਸਿ ਆਇਆ ਮੰਗਲੁ ਗਾਇਆ।#ਪੰਚ ਦੁਸ੍ਟ ਓਇ ਭਾਗਿ ਗਇਆ।#ਸੀਤਲ ਆਘਾਣੇ ਅੰਮ੍ਰਿਤਬਾਣੇ#ਸਾਜਨ ਸੰਤ ਬਸੀਠਾ,#ਕਹੁ ਨਾਨਕ ਹਰਿ ਸਿਉ ਮਨੁ#ਮਾਨਿਆ ਸੋ ਪ੍ਰਭੁ ਨੈਣੀ ਡੀਠਾ.#(ਆਸਾ ਛੰਤ ਮਃ ੫)#(੨) ਗੁਰੁਪ੍ਰਤਾਪ ਸੂਰਯ ਵਿੱਚ ਕੇਵਲ "ਛੰਦ" ਪਦ ਲਿਖਕੇ "ਹੰਸਗਤਿ" ਛੰਦ ਦਾ ਰੂਪਾਂਤਰ ਦਿੱਤਾ ਹੈ, ਯਥਾ-#ਗੁਰੁ ਤੇ ਵਿਛੜਾ ਸਿੱਖ, ਲੋਭੀ ਨਾਮ ਕਹੁ,#ਬਖ਼ਸ਼ੈ ਗੁਰੁ ਬਖਸ਼ੰਦ, ਮੇਲੈ ਛਾਡਰਹੁ,#ਔਗੁਣਹਾਰੇ ਨੀਤ, ਚਲੇ ਨ ਸਾਚਮਗ,#ਲੰਪਟਭਏ ਕੁਟੰਬ, ਨ ਮਿਥ੍ਯਾ ਲਖ੍ਯੋ ਜਗ.#(੩) ਸੁਗੀਤਿਕਾ ਦਾ ਇੱਕ ਭੇਦ ਆਸਾ ਰਾਗ ਦੇ ਛੰਤਾਂ ਵਿੱਚ ਦੇਖੀਦਾ ਹੈ. ਪੁ੍ਰਤਿ ਚਰਣ ੨੫ ਮਾਤ੍ਰਾ, ੧੫- ੧੦ ਪੁਰ ਵਿਸ਼੍ਰਾਮ, ਅੰਤ ਦੋ ਗੁਰੁ.#ਉਦਾਹਰਣ-#ਹਰਿ ਅੰਮ੍ਰਿਤ ਭਿੰਨੇ ਲੋਇਣਾ,#ਮਨੁ ਪ੍ਰੇਮ ਰਤੰਨਾ,#ਮਨੁ ਰਾਮਕਸਵਟੀ ਲਾਇਆ.#ਕੰਚਨੁ ਸੋਵਿੰਨਾ. xxx#(ਆਸਾ ਛੰਤ ਮਃ ੪)"ਕਹੁ ਨਾਨਕ ਛੰਤ ਗੋਬਿੰਦ ਹਰਿ ਕੇ."(ਆਸਾ ਛੰਤ ਮਃ ੫)
ماخذ: انسائیکلوپیڈیا