تعریف
ਫ਼ਾ. [جوَلاں] ਜੌਲਾਨ. ਸੰਗ੍ਯਾ- ਬੰਧਨ. ਬੇੜੀ. "ਕਹੁ ਨਾਨਕ ਭ੍ਰਮ ਕਟੇ ਕਿਵਾੜਾ, ਬਹੁੜਿ ਨ ਹੋਈਐ ਜਉਲਾ ਜੀਉ." (ਮਾਝ ਮਃ ੫) "ਇਸੁ ਮਾਰੀ ਬਿਨੁ ਸਭੁਕਿਛੁ ਜਉਲਾ." (ਗਉ ਅਃ ਮਃ ੫) ਸਭ ਕੁਝ ਬੰਧਨਰੂਪ ਹੈ। ੨. ਅ. ਘੇਰਨਾ. ਵੇਸ੍ਟਨ ਕਰਨਾ. "ਹਰਿ ਵਸੈ ਨਿਕਟਿ, ਸਭ ਜਉਲਾ." (ਵਾਰ ਕਾਨ ਮਃ ੪) ੩. ਦੌੜਨਾ. ਨੱਠਣਾ. ਭਾਵ- ਕਿਨਾਰੇ ਹੋਣਾ. "ਜਬ ਇਸ ਤੇ ਇਹੁ ਹੋਇਓ ਜਉਲਾ." (ਗਉ ਅਃ ਮਃ ੫)
ماخذ: انسائیکلوپیڈیا