تعریف
ਇਹ ਪਿੰਡ ਜਿਲਾ ਤਸੀਲ ਲੁਦਿਆਨਾ, ਥਾਣਾ ਡੇਹਲੋਂ ਵਿੱਚ ਹੈ, ਜੋ ਰੇਲਵੇ ਸਟੇਸ਼ਨ ਅਹ਼ਮਦਗੜ੍ਹ ਤੋਂ ਡੇਢ ਮੀਲ ਈਸ਼ਾਨ ਕੋਣ ਹੈ. ਇਸ ਪਿੰਡ ਤੋਂ ਵਾਯਵੀ ਕੋਣ ਪਾਸ ਹੀ ਸ਼੍ਰੀ ਗੁਰੂ ਹਰਿਗੋਬਿੰਦ ਜੀ ਦਾ ਗੁਰਦ੍ਵਾਰਾ ਹੈ, ਜੋ ਛੋਟਾ ਜਿਹਾ ਬਣਿਆ ਹੋਇਆ ਹੈ. ਪੁਜਾਰੀ ਉਦਾਸੀ ਸਾਧੂ ਹੈ. ਗੁਰਦ੍ਵਾਰੇ ਨਾਲ ੮. ਵਿੱਘੇ ਦੇ ਕ਼ਰੀਬ ਜ਼ਮੀਨ ਪਿੰਡ ਵੱਲੋਂ ਹੈ.
ماخذ: انسائیکلوپیڈیا