ਜਵਾਲਾਦੇਵੀ
javaalaathayvee/javālādhēvī

تعریف

ਜਿਲੇ ਕਾਂਗੜੇ ਤੇ ਤਸੀਲ ਹਰੀਪੁਰ ਵਿੱਚ ਇੱਕ ਦੇਵੀ ਦਾ ਅਸਥਾਨ, ਜੋ ੨੨ ਮੀਲ ਕਾਂਗੜੇ ਤੋਂ ਦੱਖਣ, ਅਤੇ ਨਾਦੌਨ ਤੋਂ ੧੧. ਮੀਲ ਉੱਤਰ ਪੱਛਮ ਹੈ. ਇੱਥੇ ਪਹਾੜ ਵਿੱਚੋਂ ਗੈਸ ਨਿਕਲਦੀ ਹੈ ਅਤੇ ਅਗਨਿ ਦੇ ਸੰਯੋਗ ਤੋਂ ਜਲ ਉਠਦੀ ਹੈ. ਜ੍ਵਾਲਾ (ਲਾਟਾ) ਨਿਕਲਨੇ ਕਾਰਣ ਇਹ ਨਾਮ ਹੋਇਆ ਹੈ. ਤੰਤ੍ਰਚੂੜਾਮਣਿ ਦੇ ਲੇਖ ਅਨੁਸਾਰ ਇੱਥੇ ਸਤੀ ਦੇਵੀ ਦੀ ਜੀਭ ਡਿਗੀ ਸੀ. ਦੇਖੋ, ਸਤੀ ੮. ਅਤੇ ਪੀਠ ੪. ਇਸ ਦਾ ਨਾਮ ਜ੍ਵਾਲਾਮੁਖੀ ਭੀ ਹੈ. ਸ਼੍ਰੀ ਗੁਰੂ ਨਾਨਕਦੇਵ ਦੇਸ਼ ਨੂੰ ਸੁਮਤਿ ਦਿੰਦੇ ਹੋਏ ਇਸ ਥਾਂ ਪਧਾਰੇ ਹਨ. ਆਪ ਦੇ ਵਿਰਾਜਣ ਦੇ ਥਾਂ ਗੁਰਦ੍ਵਾਰਾ ਬਣਿਆ ਹੋਇਆ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਜ੍ਵਾਲਾਮੁਖੀ ਦਾ ਮੰਦਿਰ ੧੮੮੨ ਫੁਟ ਦੀ ਬਲੰਦੀ ਤੇ ਹੈ.
ماخذ: انسائیکلوپیڈیا