ਜਾਰ
jaara/jāra

تعریف

ਸੰਗ੍ਯਾ- ਜਾਲ. "ਬਿਥਰ੍ਯੋ ਅਦ੍ਰਿਸ੍ਟ ਜਿਹ ਕਰਮਜਾਰ." (ਅਕਾਲ) ੨. ਸੰ. ਪਰਿਇਸਤ੍ਰੀਗਾਮੀ. ਵਿਭਚਾਰੀ.¹ "ਚੋਰ ਜਾਰ ਜੂਆਰ ਪੀੜੇ ਘਾਣੀਐ." (ਵਾਰ ਮਲਾ ਮਃ ੧) ੩. ਬੁੱਢਾ. ਜਰਾਗ੍ਰਸਿਤ। ੪. ਜਾਰਨ (ਜਲਾਨਾ) ਦਾ ਅਮਰ. ਜਲਾ। ੫. ਅ਼. [جار] ਪੜੋਸੀ। ੬. ਫ਼ਾ. [زار] ਜ਼ਾਰ. ਰੁਦਨ. ਵਿਲਾਪ। ੭. ਇੱਛਾ। ੮. ਜਗਾ. ਸ੍‍ਥਾਨ. ਐਸੀ ਸੂਰਤ ਵਿੱਚ ਇਹ ਕਿਸੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ ਗੁਲਜ਼ਾਰ। ੯. ਸਿੰਧੀ. ਜਾਰ. ਜਲਨ. ਦਾਹ। ੧੦. ਚਿੰਤਾ। ੧੧. ਰੂਸ ਦੇ ਬਾਦਸ਼ਾਹਾਂ ਦਾ ਖ਼ਿਤਾਬ (Czar)² ਇਸ ਦਾ ਮੂਲ ਲੈਟਿਨ ਦਾ ਸ਼ਬਦ Caesar ਹੈ, ਰੂਸ ਵਿੱਚ ਸਭ ਤੋਂ ਪਹਿਲਾਂ ਇਹ ਖ਼ਿਤਾਬ ਡ੍ਯੂਕ ਈਵਾਨ (Grand Duke Ivan III 1462- 1505) ਨੇ ਧਾਰਨ ਕੀਤਾ, ਪਰ ਪੂਰੇ ਅਧਿਕਾਰ ਨਾਲ ਇਸ ਦੀ ਵਰਤੋਂ ਈਵਾਨ ਚੌਥੇ (Ivan IV) ਨੇ ਸਨ ੧੫੪੭ ਵਿੱਚ ਕੀਤੀ. ਜ਼ਾਰ ਦਾ ਅਰਥ ਸ਼ਹਨਸ਼ਾਹ ਹੈ. ਲੇਖਕਾਂ ਨੇ ਲਿਖਮ ਵਿੱਚ ਇਸ ਦੇ ਰੂਪ ਬਣਾ ਦਿੱਤੇ ਹਨ- Czar, Zarr, Czaar, Czarr, Tdar ਅਤੇ Tsar.
ماخذ: انسائیکلوپیڈیا

شاہ مکھی : جار

لفظ کا زمرہ : noun, masculine

انگریزی میں معنی

tsar, czar; also ਜ਼ਾਰ feminine tsarina, czarina
ماخذ: پنجابی لغت

JÁR

انگریزی میں معنی2

s. f. (M.), ) A back tooth.
THE PANJABI DICTIONARY- بھائی مایہ سنگھ