تعریف
ਸੰ. ਸੰਗ੍ਯਾ- ਜੀਰਾ. ਫ਼ਾ. [زیِرہ] ਜ਼ੀਰਹ. L. Cumminum Cyminum. ਸੌਂਫ ਤੋਂ ਛੋਟੇ ਬੀਜ ਅਤੇ ਸੁਗੰਧ ਵਾਲਾ ਇੱਕ ਪੌਧਾ, ਜੋ ਡੇਢ ਦੋ ਹੱਥ ਉੱਚਾ ਹੁੰਦਾ ਹੈ. ਇਸ ਦਾ ਬੀਜ ਮਸਾਲੇ ਅਤੇ ਅਨੇਕ ਦਵਾਈਆਂ ਵਿੱਚ ਵਰਤੀਦਾ ਹੈ. ਇਹ ਸਫੇਦ ਅਤੇ ਕਾਲਾ ਦੋ ਪ੍ਰਕਾਰ ਦਾ ਹੁੰਦਾ ਹੈ. ਚਿੱਟਾ ਸਰਦ ਅਤੇ ਕਾਲਾ ਗਰਮ ਹੈ.¹ ਦੋਵੇਂ ਜੀਰੇ ਪੇਟ ਅਤੇ ਮੂੰਹ ਦੇ ਰੋਗਾਂ ਨੂੰ ਦੂਰ ਕਰਦੇ ਹਨ. ਆਂਤ ਦੀ ਮੈਲ ਵਿੱਚ ਪੈਦਾ ਹੋਏ ਕੀੜਿਆਂ ਨੂੰ ਮਾਰਦੇ ਹਨ. ਗੁਰਦਿਆਂ ਨੂੰ ਪੁਸ੍ਟ ਕਰਦੇ ਹਨ. ਬਲਗਮ ਹਟਾਉਂਦੇ ਅਤੇ ਰਤੂਬਤ ਖ਼ੁਸ਼ਕ ਕਰਦੇ ਹਨ. ਦੇਖੋ, ਜੀਰਾ.
ماخذ: انسائیکلوپیڈیا