تعریف
ਦੇਖੋ, ਜੀਵਣ। ੨. ਜ਼ਿੰਦਗੀ. "ਜੀਵਨਸੁਖੁ ਸਭੁ ਸਾਧ ਸੰਗਿ." (ਬਿਲਾ ਮਃ ੫) ੩. ਜਲ. "ਦੇ ਜੀਵਨ ਜੀਵਨ ਸੁਖਕਾਰੀ." (ਗੁਪ੍ਰਸੂ) ੪. ਉਪਜੀਵਿਕਾ. ਗੁਜ਼ਾਰਾ। ੫. ਪਵਨ। ੬. ਘੀ. ਘ੍ਰਿਤ। ੭. ਕਰਤਾਰ. ਵਾਹਗੁਰੂ। ੮. ਪੁਤ੍ਰ। ੯. ਦੇਖੋ, ਅਜੂਬਾ। ੧੦. ਭਾਈ ਭਗਤੂ ਦਾ ਛੋਟਾ ਪੁਤ੍ਰ, ਜੋ ਗੁਰੂ ਹਰਿਰਾਇ ਸਾਹਿਬ ਦੀ ਸੇਵਾ ਵਿੱਚ ਹ਼ਾਜਿਰ ਰਿਹਾ. ਇਸ ਦਾ ਦੇਹਾਂਤ ਕੀਰਤਪੁਰ ਹੋਇਆ. ਇਸ ਦਾ ਪੁਤ੍ਰ ਸੰਤਦਾਸ ਸੀ, ਜਿਸ ਦੀ ਔਲਾਦ ਹੁਣ ਭੁੱਚੋ, ਭਾਈ ਦੇ ਚੱਕ ਆਦਿ ਵਿੱਚ ਵਸਦੀ ਹੈ.#ਸੰਤਦਾਸ ਦੇ ਪੁਤ੍ਰ- ਰਾਮਸਿੰਘ, ਫਤੇਸਿੰਘ, ਬਖਤੂਸਿੰਘ, ਤਖਤੂਸਿੰਘ ਨੇ ਦਮਦਮੇ ਦਸ਼ਮੇਸ਼ ਤੋਂ ਅਮ੍ਰਿਤ ਛਕਿਆ ਸੀ. ਦੇਖੋ, ਭਗਤੂ.
ماخذ: انسائیکلوپیڈیا
شاہ مکھی : جیون
انگریزی میں معنی
life, existence, being, lifetime, lifespan; animation, liveliness, mode of living
ماخذ: پنجابی لغت