ਜੁਗਨੂ
juganoo/juganū

تعریف

ਸੰ. जङ्गण ਜ੍ਰਿੰਗਣ. ਸੰਗ੍ਯਾ- ਪਟਬੀਜਨਾ. ਖਦ੍ਯੋਤ. ਜ੍ਯੋਤਿਰਿੰਗਣ. ਟਣਾਣਾ. L. Lampyris noctiluca. ਜੁਗਨੂੰ ਦੀ ਪੂਛ ਵਿੱਚ ਦੀਪਕਪਦਾਰਥ (phosphorus ) ਹੁੰਦਾ ਹੈ. ਨਰ ਜੁਗਨੂੰ ਹਵਾ ਵਿੱਚ ਉਡਦਾ ਹੈ ਅਤੇ ਮਦੀਨ ਪ੍ਰਿਥਿਵੀ ਤੇ ਰੀਂਗਦੀ ਹੈ. ਪ੍ਰਕਾਸ਼ ਮਦੀਨ ਦੇ ਭੀ ਹੋਇਆ ਕਰਦਾ ਹੈ. ਅਸਲ ਵਿੱਚ ਨਰ ਦਾ ਨਾਮ ਖਦ੍ਯੋਤ ਅਤੇ ਮਦੀਨ ਰਿੰਗਣਜੋਤਿ ਹੈ, ਪਰ ਕਵੀਆਂ ਨੇ ਇਹ ਦੋਵੇਂ ਨਾਮ ਇੱਕ ਹੀ ਸਮਝ ਰੱਖੇ ਹਨ.
ماخذ: انسائیکلوپیڈیا