ਜੁਮਾ ਮਸੀਤ
jumaa maseeta/jumā masīta

تعریف

ਅ਼. [جامعمسجِد] ਜਾਮਅ਼ ਮਸਜਿਦ. ਉਹ ਮਸੀਤ, ਜਿਸ ਵਿੱਚ ਮੁਸਲਮਾਨ ਪ੍ਰਾਰਥਨਾ ਲਈ ਜਮਾ ਹੋਣ. ਖ਼ਾਸ ਕਰਕੇ ਸ਼ੁਕ੍ਰਵਾਰ ਦੇ ਦਿਨ ਜਿਸ ਮਸਜਿਦ ਵਿੱਚ ਏਕਤ੍ਰਤਾ ਹੋਵੇ. ਇਸ ਨਾਉਂ ਦੀਆਂ ਮਸੀਤਾਂ ਬਹੁਤ ਸ਼ਹਿਰਾਂ ਵਿੱਚ ਦੇਖੀਆਂ ਜਾਂਦੀਆਂ ਹਨ, ਪਰ ਸ਼ਾਹਜਹਾਂ ਦੀ ਸਨ ੧੬੫੦ ਵਿੱਚ ਬਣਾਈ ਦਿੱਲੀ ਦੀ, ਅਤੇ ਔਰੰਗਜ਼ੇਬ ਦੀ ਸਨ ੧੬੭੩ ਵਿੱਚ ਤਿਆਰ ਕਰਵਾਈ ਕਿਲੇ ਪਾਸ ਲਹੌਰ ਦੀ, ਬਹੁਤ ਪ੍ਰਸਿੱਧ ਹਨ.
ماخذ: انسائیکلوپیڈیا