ਜੇਠਾ
jaytthaa/jētdhā

تعریف

ਵਿ- ਜ੍ਯੇਸ੍ਠ. ਵਡਾ. ਬਜ਼ੁਰਗ. ਵ੍ਰਿੱਧ। ੨. ਸੰਗ੍ਯਾ- ਸ੍ਰੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ। ੩. ਗੁਰੂ ਰਾਮਦਾਸ ਸਾਹਿਬ ਦਾ ਇੱਕ ਪ੍ਰੇਮੀ ਸਿੱਖ। ੪. ਸੇਠੀ ਗੋਤ ਦਾ ਸ਼੍ਰੀ ਗੁਰੂ ਅਰਜਨਦੇਵ ਦਾ ਆਤਮਗ੍ਯਾਨੀ ਸਿੱਖ, ਜੋ ਲਹੌਰ ਗੁਰੂ ਸਾਹਿਬ ਨਾਲ ਕੈ਼ਦ ਰਿਹਾ. ਇਸ ਨੇ ਗਵਾਲੀਅਰ ਦੇ ਕ਼ਿਲੇ ਗੁਰੂ ਹਰਿਗੋਬਿੰਦ ਸਾਹਿਬ ਦੀ ਭੀ ਸੇਵਾ ਕੀਤੀ। ੫. ਬਹਿਲ ਗੋਤ ਦਾ ਇੱਕ ਪ੍ਰੇਮੀ ਜੋ ਗੁਰੂ ਅਰਜਨਦੇਵ ਦਾ ਸਿੱਖ ਸੀ। ੬. ਹੇਹਰ ਗੋਤ ਦਾ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ, ਜੋ ਮਹਾਨ ਯੋਧਾ ਸੀ. ਇਹ ਗੁਰੂਸਰ ਦੇ ਜੰਗ ਵਿੱਚ ਸ਼ਹੀਦ ਹੋਇਆ।#੭. ਜੌਨਪੁਰ ਨਿਵਾਸੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ, ਜਿਸ ਨੂੰ ਤਾਮਸੀ ਤਪ ਛੱਡਕੇ ਇੰਦ੍ਰੀਆਂ ਦਾ ਨਿਗ੍ਰਹਰੂਪ ਤਪ ਕਰਨਾ ਗੁਰੂ ਸਾਹਿਬ ਨੇ ਉਪਦੇਸ਼ ਕੀਤਾ। ੮. ਲਖਨੌਰ ਨਿਵਾਸੀ ਮਸੰਦ, ਜੋ ਗੁਰੂ ਤੇਗਬਹਾਦੁਰ ਸਾਹਿਬ ਦਾ ਸੇਵਕ ਸੀ. ਪਟਨੇ ਤੋਂ ਆਨੰਦਪੁਰ ਨੂੰ ਆਉਂਦੇ ਦਸ਼ਮੇਸ਼ ਇਸ ਦੇ ਘਰ ਵਿਰਾਜੇ ਸਨ.
ماخذ: انسائیکلوپیڈیا

شاہ مکھی : جیٹھا

لفظ کا زمرہ : adjective, masculine

انگریزی میں معنی

first-born male child, eldest son; elder; ancestor
ماخذ: پنجابی لغت