ਟੀਕਾ
teekaa/tīkā

تعریف

ਸੰਗ੍ਯਾ- ਇਸਤ੍ਰੀਆਂ ਦੇ ਮੱਥੇ ਦਾ ਗਹਿਣਾ. ਟੀਕਤ। ੨. ਤਿਲਕ. ਟਿੱਕਾ. "ਪੁਨ ਟੀਕਾ ਕੋ ਪੂਤ ਹਕਾਰਾ." (ਚਰਿਤ੍ਰ ੨੫੯) ਰਾਜਤਿਲਕ ਲਈ ਪੁਤ੍ਰ ਬੁਲਾਇਆ। ੩. ਯੁਵਰਾਜ. ਵਲੀਅ਼ਹਿਦ. ਰਾਜਤਿਲਕ ਦਾ ਅਧਿਕਾਰੀ। ੪. ਗ੍ਰੰਥ ਦੀ ਵ੍ਯਾਖ੍ਯਾ. ਸ਼ਰਹ਼. "ਮੁਖ ਤੇ ਪੜਤਾ ਟੀਕਾ ਸਹਿਤ." (ਰਾਮ ਮਃ ੫) ਦੇਖੋ, ਟੀਕ੍‌ ਧਾ। ੫. ਸਗਾਈ ਦੀ ਰਸਮ ਵੇਲੇ ਮੱਥੇ ਕੀਤਾ ਤਿਲਕ, ਅਤੇ ਉਸ ਸੰਬੰਧੀ ਰਸਮ. "ਜੋ ਰਾਵਰ ਕੋ ਨੰਦਨ ਨੀਕਾ। ਤਿਸ ਉਮੈਦ ਹੈ ਆਵਨ ਟੀਕਾ." (ਗੁਪ੍ਰਸੂ) ੬. ਵਿ- ਸ਼ਿਰੋਮਣਿ. ਮਖੀਆ. "ਸਰਨਪਾਲਨ ਟੀਕਾ." (ਗੂਜ ਅਃ ਮਃ ੫) ਸ਼ਰਣਾਗਤਾਂ ਦੀ ਪਾਲਨਾ ਕਰਨ ਵਾਲਿਆਂ ਵਿੱਚੋਂ ਮੁਖੀਆ। ੭. ਸ਼ੀਤਲਾ ਆਦਿ ਰੋਗਾਂ ਤੋਂ ਰਖ੍ਯਾ ਲਈ ਉਨ੍ਹਾਂ ਦੇ ਚੇਪ ਤੋਂ ਕੀਤਾ ਲੋਦਾ. Vaccination.
ماخذ: انسائیکلوپیڈیا

شاہ مکھی : ٹیکا

لفظ کا زمرہ : noun, masculine

انگریزی میں معنی

injection, inoculation, vaccination; translation, annotation, commentary, exegesis
ماخذ: پنجابی لغت