ਟੇਰਨਾ
tayranaa/tēranā

تعریف

ਕ੍ਰਿ- ਉੱਚੇ ਸੁਰ ਨਾਲ ਪੁਕਾਰਨਾ. "ਚਾਤ੍ਰਕ ਜਲ ਬਿਨ ਟੇਰੇ." (ਬਿਹਾ ਛੰਤ ਮਃ ੪) ੨. ਸੱਦਣਾ. ਆਖਣਾ. "ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤ ਪੁਕਾਰ." (ਦੇਵ ਮਃ ੯) ੩. ਅਟੇਰਨਾ ਦੀ ਥਾਂ ਭੀ ਟੇਰਨਾ ਸ਼ਬਦ ਵਰਤੀਦਾ ਹੈ.
ماخذ: انسائیکلوپیڈیا