ਡਿਉਢਾ
diuddhaa/diuḍhā

تعریف

ਵਿ- ਅੱਧੇ ਸਹਿਤ ਇੱਕ. ਇੱਕ ਪੂਰਾ ਅਤੇ ਦ੍ਵਿਤੀਯ ਅਰ੍‍ਧ. ਸਾੱਰ੍‍ਧੈਕ। ੨. ਸੰਗ੍ਯਾ- ਗਿਣਤੀ ਦਾ ਕੋਠਾ. ਜਿਸ ਵਿੱਚ ਡਿਉਢ ਦਾ ਹ਼ਿਸਾਬ ਹੈ। ੩. ਇੱਕ ਛੰਦ. ਇਸ ਦਾ ਨਾਮ "ਦੁਭੰਗੀ" ਅਤੇ "ਮਦਨਹਰ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੪੦ ਮਾਤ੍ਰਾ. ਪਹਿਲਾ ਵਿਸ਼੍ਰਾਮ ੧੦. ਪੁਰ, ਦੂਜਾ ੮. ਪੁਰ, ਤੀਜਾ ੧੪. ਪੁਰ, ਚੌਥਾ ੮. ਪੁਰ. ਤੀਜੇ ਅਤੇ ਚੌਥੇ ਪਦ ਦਾ ਅਨੁਪ੍ਰਾਸ ਮਿਲਵਾਂ. ਹਰੇਕ ਚਰਣ ਦੇ ਆਦਿ ਦੋ ਲਘੁ ਅੰਤ ਇੱਕ ਗੁਰੁ.#ਉਦਾਹਰਣ-#ਕਲਗੀਧਰ ਸ੍ਵਾਮੀ ਅੰਤਰਯਾਮੀ#ਜੌ ਸਿਰ ਪੈ ਨਿਜ ਹਾਥ ਧਰੈ, ਸਭ ਦੁੱਖ ਹਰੈ।#ਕਰ ਰੰਕਨ ਰਾਜਾ, ਦੇਇ ਸਮਾਜਾ,#ਸ੍ਯਾਲਨ ਕੋ ਸਮ ਸਿੰਘ ਕਰੈ, ਬਲ ਤੇਜ ਭਰੈ. xxx#(ਅ) ਦੂਜਾ- ਰੂਪ ਪ੍ਰੀਤ ਚਰਣ ੩੬ ਮਾਤ੍ਰਾ, ਪਹਿਲਾ ਵਿਸ੍ਰਾਮ ੧੬. ਪੁਰ, ਦੂਜਾ ੧੨. ਪੁਰ, ਤੀਜਾ ੮. ਪੁਰ. ਦੂਜੇ ਤੀਜੇ ਵਿਸ੍ਰਾਮ ਪੁਰ ਦੋ ਦੋ ਗੁਰ, ਅਤੇ ਅਨੁਪ੍ਰਾਸ ਦਾ ਮੇਲ. ਠਰੇਕ ਚਰਣ ਦੇ ਆਦਿ ਲਘੁ. ਉਦਾਹਰਣ.#ਫਰਉਪਕਾਰ ਰਾਤ ਦਿਨ ਕਰਦਾ, ਪਰੇ ਨ ਮਨ ਹੰਕਾਰਾ, ਗੁਰੁ ਦਾ ਪ੍ਯਾਰਾ।#ਭੁਜਬਲ ਸਾਥ ਕਮਾਵੇ ਰੋਜ਼ੀ, ਕਦੇ ਨ ਹੱਥ ਪਸਾਰਾ, ਬਿਨ ਕਰਤਾਰਾ। xx#(ੲ) ਡਿਉਢਾ ਦਾ ਤੀਜਾ ਰੂਪ "ਫਣੀਸ਼" ਛੰਦ ਹੈ. ਇਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ੪੨ ਮਾਤ੍ਰਾ, ਪਹਿਲਾ ਵਿਸ਼੍ਰਾਮ ੧੦. ਪੁਰ, ਦੂਜਾ, ਤੀਜਾ, ਚੌਥਾ ਅਤੇ ਪੰਜਵਾਂ ਵਿਸ਼੍ਰਾਮ ਅੱਠ ਅੱਠ ਮਾਤ੍ਰਾ ਪੁਰ, ਅੰਤ ਦੋ ਗੁਰੁ. ਪਹਿਲੇ ਤਿੰਨ ਵਿਸ਼੍ਰਾਮਾਂ ਦਾ ਅਨੁਪ੍ਰਾਸ ਆਪੋਵਿੱਚੀ ਮਿਲਵਾਂ, ਚੌਥੇ ਅਰ ਪੰਜਵੇਂ ਵਿਸ਼੍ਰਾਮ ਦਾ ਅਨੁਪ੍ਰਾਸ ਪਰਸਪਰ ਮਿਲਵਾਂ.#ਉਦਾਹਰਣ-#ਜਿਨ ਮਨਮਤਿ ਤ੍ਯਾਗੀ, ਗੁਰੁਮਤਿ ਪਾਗੀ,#ਭੇ ਅਨੁਰਾਗੀ, ਸ਼੍ਰੀ ਗੁਰੁਬਾਨੀ, ਜੋ ਸੁਖਦਾਨੀ. xx
ماخذ: انسائیکلوپیڈیا