تعریف
ਜਿਲਾ ਅੰਮ੍ਰਿਤਸਰ, ਤਸੀਲ ਤਰਨਤਾਰਨ, ਥਾਣਾ ਸਰਹਾਲੀ ਦੇ ਪਿੰਡ 'ਲੋਹਾਰ' ਦੇ ਰਕ਼ਬੇ ਵਿੱਚ ਉੱਤਰ ਵੱਲ, ਅਤੇ 'ਜਾਮਰਾਏ' ਤੋਂ ਡੇਢ ਮੀਲ ਦੇ ਕਰੀਬ ਪੱਛਮ, ਸਤਿਗੁਰੂ ਨਾਨਕ ਦੇਵ ਜੀ ਦਾ ਗੁਰਦ੍ਵਾਰਾ ਹੈ. ਪਹਿਲਾਂ ਇਸ ਪਿੰਡ ਦਾ ਨਾਉਂ 'ਪੱਠੇਵਿੰਡ' ਸੀ. ਬਾਬਾ ਕਾਲੂ ਜੀ ਸ਼੍ਰੀ ਗੁਰੂ ਜੀ ਦੇ ਪਿਤਾ ਇੱਥੋਂ ਦੇ ਹੀ ਵਸਨੀਕ ਸਨ. ਤਲਵੰਡੀ ਮੁਲਾਜਮਤ ਹੋਣ ਕਰਕੇ ਰਹਿੰਦੇ ਸਨ. ਇਸ ਥਾਂ ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰੂ ਨਾਨਕ ਦੇਵ ਦਾ ਪਵਿਤ੍ਰ ਅਸਥਾਨ ਪਹਿਲਾਂ ਬਣਵਾਇਆ. ਹੁਣ ਸੁੰਦਰ ਦਰਬਾਰ ਬਣ ਗਿਆ ਹੈ. ਇ਼ਲਾਕ਼ੇ ਦੇ ਸਿੰਘਾਂ ਨੇ ਇੱਕ ਕਮੇਟੀ ਗੁਰਦ੍ਵਾਰੇ ਦੇ ਪ੍ਰਬੰਧ ਲਈ ਬਣਾਈ ਹੋਈ ਹੈ, ਜਿਸ ਨੇ ਗੁਰਦ੍ਵਾਰੇ ਦੇ ਪ੍ਰਬੰਧ ਲਈ ਬਣਾਈ ਹੋਈ ਹੈ, ਜਿਸ ਨੇ ਗੁਰਦ੍ਵਾਰੇ ਦੀ ਚੰਗੀ ਸੇਵਾ ਕੀਤੀ ਹੈ. ਪਿੰਡ 'ਜਾਮਾਰਾਏ' ਦੇ ਸਰਦਾਰ ਭਾਨ ਸਿੰਘ ਨੇ ਸੰਗਤਾਂ ਪਾਸੋਂ ਪ੍ਰੇਰਣਾ ਕਰਕੇ ਸੇਵਾ ਕਰਾਈ ਹੈ, ਅਤੇ ਗੁਰਦ੍ਵਾਰੇ ਦੇ ਨਾਲ ਹੀ ਇੱਕ ਖਾਲਸਾ ਮਿਡਲ ਸਕੂਲ ਜਾਰੀ ਕੀਤਾ ਹੈ, ਜਿਸ ਦੀ ਪੱਕੀ ਇਮਾਰਤ ਬਣਾਈ ਗਈ ਹੈ. ਇਹ ਰੇਲਵੇ ਸਟੇਸ਼ਨ ਤਰਨਤਾਰਨ ਤੋਂ ੧੦. ਮੀਲ ਅਗਨਿ ਕੋਣ ਹੈ. ਮੇਲਾ ਚੇਤ, ਹਾੜ ਅਤੇ ਕੱਤਕ ਦੀ ਪੂਰਨਮਾਸੀ ਅਰ ਮਾਘੀ ਨੂੰ ਲਗਦਾ ਹੈ। ੨. ਦੇਖੋ, ਦੇਹਰਾਸਾਹਿਬ.
ماخذ: انسائیکلوپیڈیا