ਢੂੰਡੀਆ
ddhoondeeaa/ḍhūndīā

تعریف

ਵਿ- ਖੋਜੀ. ਮੁਤਲਾਸ਼ੀ. ਜਿਗ੍ਯਾਸੁ। ੨. ਸੰਗ੍ਯਾ- ਜੈਨ ਸਾਧੂ, ਜੋ ਮੂੰਹ ਤੇ ਪੱਟੀ ਬੰਨ੍ਹਕੇ ਰਖਦਾ ਹੈ. ਰਾਜਪੂਤਾਨੇ ਦੀ ਡਿੰਗਲਭਾਸਾ ਵਿੱਚ ਢੂੰਡ ਨਾਮ ਪਹਾੜੀ ਟਿੱਬੇ ਦਾ ਹੈ, ਉਸ ਪੁਰ ਜੈਨੀ ਸਾਧੂ ਨਗਰ ਤ੍ਯਾਗਕੇ ਨਿਵਾਸ ਕੀਤਾ ਕਰਦੇ ਸਨ, ਇਸ ਲਈ ਇਹ ਸੰਗ੍ਯਾ ਹੋ ਗਈ. ਇਹ ਜੈਨੀਆਂ ਦਾ "ਸ਼੍ਵੇਤਾਂਬਰ" ਫ਼ਿਰਕ਼ਾ ਹੈ. ਦੇਖੋ, ਜੈਨੀ.
ماخذ: انسائیکلوپیڈیا