تعریف
ਅ਼. [طوَق] ਤ਼ੌਕ਼. ਸੰਗ੍ਯਾ- ਕੰਠ ਪਹਿਰਨ ਦਾ ਗਹਿਣਾ. ਕੰਠਾ. ਮੁਗ਼ਲਰਾਜ ਸਮੇਂ ਇਹ ਅਮੀਰਾਂ ਨੂੰ ਬਾਦਸ਼ਾਹ ਵੱਲੋਂ ਪਹਿਨਾਇਆ ਜਾਂਦਾ ਸੀ। ੨. ਗਲਬੰਧਨ. ਪਟਾ। ੩. ਅਪਰਾਧੀ ਦੇ ਗਲ ਪਾਇਆ ਭਾਰੀ ਕੜਾ ਅਥਵਾ ਜੰਜੀਰ. "ਤੇਰੇ ਗਲੇ ਤਉਕ ਪਗਿ ਬੇਰੀ." (ਸੋਰ ਕਬੀਰ) ਅਵਿਦ੍ਯਾਰੂਪ ਤ਼ੌਕ. ਅਤੇ ਕਰਮਕਾਂਡ ਦੀ ਬੇੜੀ.
ماخذ: انسائیکلوپیڈیا