تعریف
ਤ (ਤਬ) ਆਮਿ (ਆਮਯ). "ਦੁਖੁ ਦਾਰੂ ਸੁਖੁ ਰੋਗ ਭਇਆ, ਜਾ ਸੁਖੁ ਤਾਮਿ ਨ ਹੋਈ." (ਵਾਰ ਆਸਾ) ਉਪਕਾਰ ਅਤੇ ਉੱਦਮ ਕਰਕੇ ਦੁਖ ਉਠਾਉਣਾ ਦਾਰੂ ਹੈ, ਵਿਸਯਭੋਗ ਅਤੇ ਆਰਾਮਤ਼ਲਬੀ ਰੋਗ ਹੈ. ਜਦ ਉੱਪਰ ਦੱਸੀ ਦਵਾ ਨਾਲ ਸੁਖ ਪ੍ਰਾਪਤ ਹੋ ਜਾਵੇ, ਤਦ ਆਮਯ (ਰੋਗ) ਨਹੀਂ ਹੁੰਦਾ. ਭਾਵ- ਨਿਤ੍ਯ ਅਰੋਗ ਰਹੀਦਾ ਹੈ। ੨. ਤ਼ਆ਼ਮ (ਖਾਣੇ) ਦੀ. "ਤਾਮਿ ਪਰੀਤਿ ਵਸੈ ਘਰਿ ਆਇ." (ਆਸਾ ਮਃ ੧) ੩. ਕ੍ਰਿ. ਵਿ- ਤਦੇ. ਤਬ ਹੀ. "ਅੰਦਰਿ ਹੋਇ ਸਾਚਾ, ਤਾਮਿ ਸਾਚਾ ਪਾਈਐ." (ਵਡ ਛੰਤ ਮਃ ੧) ੪. ਸੰ. ਸੰਗ੍ਯਾ- ਪ੍ਰਾਣਾਂ ਦਾ ਨਿਰੋਧ. ਸ੍ਵਾਸ ਦਾ ਸੰਯਮ.
ماخذ: انسائیکلوپیڈیا