تعریف
ਸੰਗ੍ਯਾ- ਤ੍ਰਿਵਲ. ਮੱਥੇ ਪਏ ਤਿੰਨ ਵਲ. ਮੱਥੇ ਵੱਟ ਪਾਉਣ ਦੀ ਕ੍ਰਿਯਾ, ਤ੍ਰਿਵਲਿ. "ਤਿਉਰ ਚਢਾਏ ਮਾਥ." (ਕ੍ਰਿਸਨਾਵ) ੨. ਤਿੰਨ ਵਸਤਾਂ (ਦਹੀਂ- ਅਧਰਿੜਕ- ਦੁੱਧ) ਦਾ ਮਿਲਾਕੇ ਬਣਾਇਆ ਹੋਇਆ ਪੇਯ ਪਦਾਰਥ 'ਤਿਉੜ' ਕਹਾਉਂਦਾ ਹੈ. ਪੰਜਾਬ ਵਿੱਚ ਇਸਤ੍ਰੀਆਂ ਆਪਣੇ ਬੱਚਿਆਂ ਨੂੰ ਪਸ੍ਟ ਕਰਨ ਲਈ ਤਿਉੜ ਪਿਆਉਂਦੀਆਂ ਹਨ। ੩. ਤੇਵਰ (ਤਿੰਨ ਵਸਤ੍ਰ) ਵਾਸਤੇ ਭੀ ਤਿਉਰ ਸ਼ਬਦ ਪੰਜਾਬ ਵਿੱਚ ਵਰਤਦੇ ਹਨ. ਦੇਖੋ, ਤੇਵਰ.
ماخذ: انسائیکلوپیڈیا