ਤੂਰ
toora/tūra

تعریف

ਸਰਵ- ਤੇਰਾ. ਤੇਰੀ. ਤੋਰ. "ਸੋਈ ਸਾਬਤ ਰਹਿ ਸਕੈ ਜਿਸ ਪਰ ਕਰੁਣਾ ਤੂਰ." (ਨਾਪ੍ਰ) ੨. ਸੰ. ਤੂਰ੍‍ਯ. ਸੰਗ੍ਯਾ- ਤੁਰਮ. ਰਣਸਿੰਘਾ. "ਜਗ ਜਸ ਤੂਰ ਬਜਾਇਅਉ." (ਸਵੈਯੇ ਮਃ ੪. ਕੇ) ੩. ਸੰ. ਵਿ- ਪ੍ਰਬਲ. ਜੋਰਾਵਰ. "ਅਧਮ ਉਧਾਰੇ ਤੂਰ ਭੁਜੇ." (ਅਕਾਲ) ੪. ਵਿਜਯੀ. ਜਿੱਤਣ ਵਾਲਾ। ੫. ਸੰਗ੍ਯਾ- ਰਾਜਪੂਤਾਂ ਦੀ ਇੱਕ ਜਾਤਿ। ੬. ਅ਼. [تۇر] ਤੁਰਕ। ੭. ਬਹਾਦੁਰ. ਸ਼ੂਰਵੀਰ। ੮. [طوُر] ਤੂਰਟ ਮਿਸਰ ਦਾ ਇੱਕ ਖ਼ਾਸ ਪਹਾੜ, ਜਿਸ ਦਾ ਨਾਮ ਸੀਨਾ ਹੈ (ਕੋਹਤੂਰ). ਬਾਈਬਲ ਅਤੇ ਕ਼ੁਰਾਨ ਅਨੁਸਾਰ ਇਸ ਪੁਰ ਪੈਗ਼ੰਬਰ ਮੂਸਾ ਨਾਲ ਖ਼ੁਦਾ ਨੇ ਗੱਲਾਂ ਕੀਤੀਆਂ ਸਨ. ਦੇਖੋ, ਮੂਸਾ.
ماخذ: انسائیکلوپیڈیا

شاہ مکھی : طُور

لفظ کا زمرہ : noun, masculine

انگریزی میں معنی

Mount Senai; wooden staff around which weavers roll the yarn
ماخذ: پنجابی لغت