ਤੋਟਕ
totaka/totaka

تعریف

ਸੰ. ਵਿ- ਝਗੜਾਲੂ। ੨. ਸੰਗ੍ਯਾ- ਸ਼ੰਕਰਾਚਾਰਯ ਦਾ ਇੱਕ ਪ੍ਰਸਿੱਧ ਚੇਲਾ. ਇਸ ਨੇ ਤੋਟਕ ਛੰਦਾਂ ਵਿੱਚ ਹੀ ਇੱਕ ਗ੍ਰੰਥ ਬਣਾਇਆ ਹੈ, ਜਿਸ ਦਾ ਨਾਮ "ਤੋਟਕ" ਹੈ। ੩. ਸਖ਼ਤਕਲਾਮੀ। ੪. ਇੱਕ ਛੰਦ, ਇਸ ਦਾ ਨਾਮ "ਅਸਤਾ", "ਕਿਲਕਾ" ਅਤੇ "ਤਾਕਤ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਚਾਰ ਸਗਣ , , , .#ਉਦਾਹਰਣ-#ਜਿਹ ਰਾਗ ਨ ਰੂਪ ਨ ਰੇਖ ਰੁਖੰ,#ਜਿਹ ਤਾਪ ਨ ਸਾਪ ਨ ਸੇਕ ਸੁਖੰ,#ਜਿਹ ਰੋਗ ਨ ਸੋਗ ਨ ਭੋਗ ਭੁਯੰ,#ਜਿਹ ਖੇਦ ਨ ਭੇਦ ਨ ਛੇਦ ਛੁਯੰ. (ਅਕਾਲ)
ماخذ: انسائیکلوپیڈیا