تعریف
ਸੰ. त्रयम्बक- ਤ੍ਰ੍ਯੰਬਕ. ਸੰਗ੍ਯਾ- ਤਿੰਨ ਹਨ ਜਿਸ ਦੇ ਅੰਬਕ (ਨੇਤ੍ਰ). ਤਿੰਨ ਨੇਤ੍ਰਾਂ ਵਾਲਾ ਸ਼ਿਵ। ੨. ਬੰਬਈ ਹਾਤੇ ਨਾਸਿਕ ਜਿਲੇ ਵਿਚ ਗੋਦਾਵਰੀ ਦੇ ਕਿਨਾਰੇ ਇੱਕ ਸ਼ਿਵਮੰਦਿਰ ਅਤੇ ਇਸੇ ਨਾਮ ਦਾ ਨਗਰ, ਜੋ ਨਾਸਿਕ ਤੋਂ ੨੦. ਮੀਲ ਦੱਖਣ ਪੱਛਮ ਹੈ. ਇਸ ਥਾਂ ਬਾਰਾਂ ਵਰ੍ਹੇ ਪਿੱਛੋਂ ਭਾਰੀ ਕੁੰਭਮੇਲਾ ਹੁੰਦਾ ਹੈ. ਦੇਖੋ, ਕੁੰਭ ੧੦.
ماخذ: انسائیکلوپیڈیا