ਤ੍ਰਿਕੁਟੀ
trikutee/trikutī

تعریف

ਸੰਗ੍ਯਾ- ਤਿਉੜੀ. ਮੱਥੇ ਪਏ ਤਿੰਨ ਵਲ. "ਮਾਥੈ ਤ੍ਰਿਕੁਟੀ ਦ੍ਰਿਸਟਿ ਕਰੂਰ." (ਆਸਾ ਮਃ ੫) ੨. ਤਿੰਨ ਗੁਣਾਂ ਦੀ ਗੁੰਝਲ. "ਗੁਰ ਮਿਲਿ ਛੁਟਕੀ ਤ੍ਰਿਕੁਟੀ ਰੇ." (ਦੇਵ ਮਃ ੫) ੩. ਤਿੰਨ ਦੇਵਤਿਆਂ ਦੀ ਉਪਾਸਨਾ. "ਬ੍ਰਹਮਾ ਬਿਸਨੁ ਮਹੇਸ ਤ੍ਰੈ ਮੂਰਤਿ×× ਗੁਰੁਪਰਸਾਦੀ ਤ੍ਰਿਕੁਟੀ ਛੂਟੈ." (ਰਾਮ ਅਃ ਮਃ ੩) ੪. Trinity. ਤਸਲੀਸ. ਤ੍ਰਿਮੂਰਤਿ. ਖ਼ੁਦਾ, ਰੂਹ਼ਉਲ ਕ਼ੁਦਸ¹ ਅਤੇ ਖ਼ੁਦਾ ਦਾ ਪੁਤ੍ਰ (ਈ਼ਸਾ). ੫. ਸੰ. ਤ੍ਰਿਕੂਟਚਕ੍ਰ. ਦੋਹਾਂ ਭੌਹਾਂ ਦੇ ਮਧ੍ਯ ਦਾ ਅਸਥਾਨ.
ماخذ: انسائیکلوپیڈیا