ਤ੍ਰਿਪੁਰ
tripura/tripura

تعریف

ਸੰ. ਸੰਗ੍ਯਾ- ਤਿੰਨ ਨਗਰ. ਤਿੰਨ ਸ਼ਹਿਰ। ੨. ਮਹਾਭਾਰਤ ਅਨੁਸਾਰ ਤਾਰਕ ਦੈਤ ਦੇ ਤਿੰਨ ਪੁਤ੍ਰਾਂ (ਤਾਰਕਾਕ੍ਸ਼੍‍, ਕਮਲਾਕ੍ਸ਼੍‍, ਵਿਦ੍ਯੁਨਮਾਲੀ) ਲਈ ਮਯ ਦਾਨਵ ਦੀਆਂ ਬਣਾਈਆਂ ਪੁਰੀਆਂ. ਇਨ੍ਹਾਂ ਵਿੱਚੋਂ ਇਕ ਸ੍ਵਰਣ ਦੀ ਸੁਰਗ ਵਿੱਚ, ਦੂਜੀ ਚਾਂਦੀ ਦੀ ਆਕਾਸ਼ ਵਿੱਚ, ਤੀਜੀ ਲੋਹੇ ਦੀ ਪ੍ਰਿਥਿਵੀ ਪੁਰ ਸੀ. ਇਨ੍ਹਾਂ ਪੁਰਾਂ ਦਾ ਵਿਸਤਾਰ ਸੌ ਸੌ ਯੋਜਨ ਸੀ. ਜਦ ਇਨ੍ਹਾਂ ਤੇਹਾਂ ਨਗਰਾਂ ਦੇ ਸ੍ਵਾਮੀ ਦਾਨਵਾਂ ਨੇ ਦੇਵਤੇ ਬਹੁਤ ਦੁਖਾਏ, ਤਦ ਸ਼ਿਵ ਨੇ ਇੱਕ ਤੀਰ ਨਾਲ ਤਿੰਨ ਪੁਰ ਅਤੇ ਤਿੰਨੇ ਭਾਈ ਨਾਸ਼ ਕਰਦਿੱਤੇ. "ਤ੍ਰਿਪੁਰੈਂ ਇਕ ਦੈਤ ਬਢ੍ਯੋ ਤ੍ਰਿਪੁਰੰ." (ਰੁਦ੍ਰਾਵ) ੩. ਵਾਣਾਸੁਰ ਦਾ ਇੱਕ ਨਾਮ.
ماخذ: انسائیکلوپیڈیا