ਤ੍ਰਿਭੰਗੀ
tribhangee/tribhangī

تعریف

ਤਿੰਨ ਭੰਗ (ਬਲ) ਹੋਣ ਜਿਸ ਵਿੱਚ ਤਿੰਨ ਥਾਂ ਤੋਂ ਟੇਢਾ. ਇਹ ਖ਼ਾਸ ਕਰਕੇ ਕ੍ਰਿਸਨ ਜੀ ਦਾ ਵਿਸ਼ੇਸਣ ਹੈ, ਕਿਉਂਕਿ ਉਹ ਮੁਰਲੀ ਵਜਾਉਣ ਵੇਲੇ ਬਾਂਕੀ ਮੂਰਤਿ ਬਣਾਉਣ ਲਈ ਪੇਟ, ਕਮਰ ਅਤੇ ਗਰਦਨ ਵਿੱਚ ਖ਼ਮ ਪਾਕੇ ਖੜੇ ਹੁੰਦੇ ਸਨ ੨. ਤ੍ਰਿਗੁਣਾਤਮਕ. ਤਿੰਨ ਗੁਣਾਂ ਦੇ ਪੇਚਾਂ ਵਾਲਾ. ਸਤ ਰਜ ਤਮ ਰੂਪ. "ਤ੍ਰਿਭੰਗੀ ਅਨੰਗੇ." (ਜਾਪੁ) ੩. ਤਿੰਨ ਦੇਵ ਰੂਪ ਇੱਕ ਖ਼ਾਸ ਮੂਰਤਿ. ਦੇਖੋ, ਤ੍ਰੈਭੰਗੀ। ੪. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੩੨ ਮਾਤ੍ਰਾ. ਪਹਿਲਾ ਵਿਸ਼੍ਰਾਮ ਦਸ ਪੁਰ, ਦੂਜਾ ਅਤੇ ਤੀਜਾ ਅਠ ਅਠ ਪੁਰ, ਚੌਥਾ ਛੀ ਮਾਤ੍ਰਾ ਪੁਰ. ਹਰੇਕ ਚਰਣ ਵਿੱਚ ਤਿੰਨ ਭੰਗ (ਅਨੁਪ੍ਰਾਸ) ਹੋਣ ਜ਼ਰੂਰੀ ਹਨ, ਜੇ ਤੁਕਾਂਤ ਵਿੱਚ ਚੌਥਾ ਅਨੁਪ੍ਰਾਸ ਭੀ ਹੋਵੇ ਤਦ ਹੋਰ ਭੀ ਸੁੰਦਰਤਾ ਹੈ. ਉਦਾਹਰਣ-#ਖਗਖੰਡ ਬਿਹੰਡੰ, ਖਲਦਲ ਖੰਡੰ,#ਅਤਿਰਣ ਮੰਡੰ, ਬਰਬੰਡੰ,#ਭੁਜਦੰਡ ਅਖੰਡੰ, ਤੇਜ ਪ੍ਰਚੰਡੰ,#ਜੋਤਿ ਅਮੰਡੰ, ਭਾਨੁਪ੍ਰਭੰ,#ਸੁਖ ਸੰਤਾਂ ਕਰਣੰ, ਦੁਰਮਤਿ ਦਰਣੰ,#ਕਿਲਵਿਖ ਹਰਣੰ, ਅਸਿ ਸਰਣੰ।#ਜੈ ਜੈ ਜਗਕਾਰਣ, ਸ੍ਰਿਸ੍ਟਿ ਉਬਾਰਣ,#ਮਮ ਪ੍ਰਤਿਪਾਰਣ, ਜੈ ਤੇਗੰ. (ਵਿਚਿਤ੍ਰ)#ਕਵੀਆਂ ਨੇ ਤ੍ਰਿਭੰਗੀ ਦੇ ਅੰਤ ਸਗਣ ਅਤੇ ਯਗਣ ਦਾ ਹੋਣਾ ਬਹੁਤ ਰੋਚਕ ਵਰਣਨ ਕੀਤਾ ਹੈ. ਦੇਖੋ, ਹੇਠ ਲਿਖੇ ਦੋਵੇਂ ਰੂਪ-#(ਅ) ਸਗਣਾਂਤ ਤ੍ਰਿਭੰਗੀ:-#ਅਤਿ ਮੁਦਿਤ ਕਪਾਲੀ, ਕਿਲਕਤ ਕਾਲੀ,#ਅਰਿ ਦਿਸ ਹਾਲੀ, ਚਮਕ ਚਲੀ,#ਬਹੁ ਖਲਭਲਿ ਮਾਚੈ, ਪਲਚਰ ਨਾਚੈ,#ਰਣਛਿਤਿ ਜਾਚੈ, ਰਕਤ ਰਲੀ,#ਡਗਮਗ ਭੂ ਕੰਪੈ, ਰਜ ਨਭ ਝੰਪੈ,#ਰਿਪੁ ਕਰ ਸੰਪੈ, ਰੁਦਿਤ ਖਲੀ,#ਨਿਰਖਤ ਸੁਰ ਲਾਜੈਂ, ਦਿੱਗਜ ਭਾਜੈਂ,#ਜਬ ਦਲ ਸਾਜੈਂ, ਸਿੰਘ ਬਲੀ. (ਸਿੱਖੀਪ੍ਰਭਾਕਰ)#(ੲ) ਯਗਣਾਂਤ ਤ੍ਰਿਭੰਗੀ:-#ਪਿਠ ਕਮਠ ਕੜੱਕੈ, ਬ੍ਰਿਖਭ ਭੜੱਕੈ,#ਭੁਜਗ ਮੜੱਕੈ ਜਿਂਹ ਨੰਗੀ,#ਨਦਿ ਨੱਦ ਉਛੱਲੈਂ, ਉਦਧਿ ਦਹੱਲੈਂ,#ਪੱਬ ਸੁਹੱਲੈਂ, ਬਹੁ ਰੰਗੀ,#ਮਦ ਯੋਗਨਿ ਬੱਢੈ, ਭੈਰਵ ਚੱਢੈ,#ਨਿਜ ਗਨ ਕੱਢੈ, ਸ਼ਿਵ ਭੰਗੀ,#ਰਣ ਦੁੰਦਭਿ ਬੱਜੈਂ, ਰਿਪੁਦਲ ਦੱਝੈਂ,#ਸਿੰਘ ਸੁ ਗੱਜੈਂ, ਜਬ ਜੰਗੀ. (ਸਿੱਖੀਪ੍ਰਭਾਕਰ)#(ਸ) ਜੇ ਚਾਰੇ ਵਿਸ਼੍ਰਾਮ ਅਠ ਅਠ ਮਾਤ੍ਰਾ ਤੇ ਹੋਣ ਤਦ "ਸੁੰਦਰ" ਸੰਗ੍ਯਾ ਹੈ.#ਉਦਾਹਰਣ-#ਵੀਰ ਵਿਸਾਲਾ, ਗਹਿ ਅਸਿ ਢਾਲਾ,#ਰੂਪ ਕਰਾਲਾ, ਰਣ ਕੋ ਚਾਲਾ,#ਰਿਪੁ ਮਨ ਹਾਲਾ, ਹਨਐ ਭੀਹਾਲਾ,#ਜਨ ਪੀ ਹਾਲਾ, ਗਿਰ ਦਰਹਾਲਾ. ×××
ماخذ: انسائیکلوپیڈیا