ਤ੍ਰੈਮੁਦ੍ਰਾ
traimuthraa/traimudhrā

تعریف

ਸੰਗ੍ਯਾ- ਖ਼ਾਲਸੇ ਦੇ ਤਿੰਨ ਚਿੰਨ੍ਹ. ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਖੰਡੇ ਦਾ ਅਮ੍ਰਿਤ ਛਕਾਉਣ ਸਮੇਂ ਜਿਨ੍ਹਾਂ ਚਿੰਨ੍ਹਾਂ ਦਾ ਰੱਖਣਾ ਖ਼ਾਲਸੇ ਨੂੰ ਜਰੂਰੀ (ਲਾਜ਼ਮੀ) ਦੱਸਿਆ. "ਤ੍ਰੈ ਮੁਦਾ ਕੱਛ ਕੇਸ ਕਿਰਪਾਨੰ." (ਸਲੋਹ) "ਕੱਛ ਕੇਸ ਕਰਦ ਸੁ ਗੁਰੂ ਤੀਨ ਮੁਦ੍ਰਾ ਯਹਿ ਪਾਸ ਤੇ ਨ ਦੂਰ ਕਰੋ ਸਦਾ ਅੰਗ ਸੰਗ ਧਰ." (ਗੁਪ੍ਰਸੂ)
ماخذ: انسائیکلوپیڈیا