ਤੰਤੁ
tantu/tantu

تعریف

ਸੰ. तन्तु. ਸੰਗ੍ਯਾ- ਤਾਗਾ. "ਛੋਛੀ ਨਲੀ ਤੰਤੁ ਨਹੀ ਨਿਕਸੈ." (ਗਉ ਕਬੀਰ) ਇਸ ਥਾਂ ਤੰਤੁ ਤੋਂ ਭਾਵ ਪ੍ਰਾਣ ਹੈ। ੨. ਮੱਛੀ ਫੜਨ ਦਾ ਜਾਲ, ਦੇਖੋ, ਜਲਤੰਤੁ ੩. ਤਾਰ. "ਤੂਟੀ ਤੰਤੁ ਰਬਾਬ ਕੀ." (ਓਅੰਕਾਰ) ਰਬਾਬ ਦੇਹ, ਤੰਤੁ, ਪ੍ਰਾਣ। ੪. ਤੰਦੂਆ. ਗ੍ਰਾਹ। ੫. ਸੰਤਾਨ. ਔਲਾਦ। ੬. ਪੱਠੇ. Nerves । ੭. ਸੰ. ਤਤ੍ਵ. "ਤੰਤੈ ਕਉ ਪਰਮ ਤੰਤੁ ਮਿਲਾਇਆ." (ਸੋਰ ਮਃ ੧) ੮. ਜੀਵਾਤਮਾ. "ਆਪੇ ਤੰਤੁ ਪਰਮ ਤੰਤੁ ਸਭ ਆਪੇ." (ਵਾਰ ਬਿਹਾ ਮਃ ੪) ਜੀਵਾਤਮਾ ਅਤੇ ਬ੍ਰਹਮ ਆਪੇ। ੯. ਦੇਖੋ, ਤੰਤ੍ਰ. "ਤੰਤੁ ਮੰਤੁ ਪਾਖੰਡੁ ਨ ਕੋਈ." (ਮਾਰੂ ਸੋਲਹੇ ਮਃ ੧) "ਹਰਿ ਹਰਿ ਤੰਤੁ ਮੰਤੁ ਗੁਰਿ ਦੀਨਾ." (ਆਸਾ ਮਃ ੫)
ماخذ: انسائیکلوپیڈیا